ਚਿਤਰਦੁਰਗ— ਕਰਨਾਟਕ ਵਿਧਾਨਸਭਾ ਚੋਣਾਂ 'ਚ ਬੀ.ਜੇ.ਪੀ ਦਾ ਪ੍ਰਚਾਰ ਅਭਿਆਨ ਜ਼ੋਰ ਫੜ ਚੁੱਕਿਆ ਹੈ ਅਤੇ ਹੁਣ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਕ ਦੇ ਬਾਅਦ ਇਕ ਰੈਲੀ ਕਰਦੇ ਹੋਏ ਪਾਰਟੀ ਦੇ ਪੱਖ 'ਚ ਮਾਹੌਲ ਬਣਾਉਣ ਦੀ ਕੋਸ਼ਿਸ਼ 'ਚ ਜੁੱਟੇ ਹਨ। ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਪੀ.ਐਮ ਮੋਦੀ ਨੇ ਸਿੱਧਰਮਈਆ ਦੀ ਸਰਕਾਰ ਤੋਂ ਕੰਮ ਦਾ ਹਿਸਾਬ ਮੰਗਿਆ ਹੈ। ਪੀ.ਐਮ ਨੇ ਕਾਂਗਰਸ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਰਾਇਚੂਰ ਤੋਂ ਜੇਕਰ ਉਸ ਨੇ ਪ੍ਰੇਰਨਾ ਲਈ ਹੁੰਦੀ ਤਾਂ ਕਰਨਾਟਕ ਨੂੰ ਵੰਡਣ ਦਾ ਕੰਮ ਨਹੀਂ ਕਰਦੀ। ਪੀ.ਐਮ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਣੀ ਤੋਂ ਵੀ ਮਲਾਈ ਕੱਢਣਾ ਜਾਣਦੀ ਹੈ।
ਪੀ.ਐਮ ਮੋਦੀ ਨੇ ਇਹ ਵੀ ਕਿਹਾ ਕਿ ਆਪਣਾ ਹਿਸਾਬ ਦੇਣ ਦੀ ਜਗ੍ਹਾ ਕਾਂਗਰਸ ਵਾਲੇ ਮੋਦੀ-ਮੋਦੀ ਕਰਦੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਕਰਨ ਵਾਲੀ ਕੇਂਦਰ ਦੀ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੀ ਸਰਕਾਰ ਨੇ ਭ੍ਰਿਸ਼ਟਾਚਾਰ 'ਤੇ ਨਕੇਲ ਕੱਸਣ ਲਈ ਜੋ ਕਦਮ ਚੁੱਕੇ ਹਨ, ਉਸ ਨਾਲ ਕਾਂਗਰਸ ਨੂੰ ਨੁਕਸਾਨ ਹੋਇਆ ਹੈ। ਇਸ ਲਈ ਉਹ ਬੀ.ਜੇ.ਪੀ ਅਤੇ ਪੀ.ਐਮ ਦਾ ਵਿਰੋਧ ਕਰਦੀ ਹੈ।
ਪੀ.ਐਮ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੂੰ ਹੁਣ ਵਿਦਾਈ ਦੇਣ ਦਾ ਸਮੇਂ ਆ ਗਿਆ ਹੈ। ਕਰਨਾਟਕ ਸਰਕਾਰ ਨੂੰ ਰਾਜ ਲਈ ਕੀਤੇ ਗਏ ਕੰਮਾਂ ਦਾ ਹਿਸਾਬ ਦੇਣਾ ਚਾਹੀਦਾ ਹੈ ਪਰ ਉਹ ਹਮੇਸ਼ਾ ਮੋਦੀ-ਮੋਦੀ ਕਰਦੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਨੂੰ ਡਰ ਹੈ ਕਿ ਜੇਕਰ ਬੀ.ਜੇ.ਪੀ ਸੱਤਾ 'ਚ ਆਈ ਤਾਂ ਉਹ ਗਰੀਬਾਂ ਨੂੰ ਲੁੱਟ ਨਹੀਂ ਸਕਦੀ।
ਪੀ.ਐਮ ਨੇ ਇਸ ਦੌਰਾਨ ਕਿਹਾ ਕਿ ਰਾਇਚੂਰ ਚਾਵਲ ਲਈ ਮਸ਼ਹੂਰ ਹੈ ਪਰ ਇੱਥੋਂ ਦੇ ਕਿਸਾਨ ਪਾਣੀ ਲਈ ਤਰਸਦੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਣੀ 'ਚ ਵੀ ਮਲਾਈ ਕੱਢਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਰਾਇਚੂਰ ਦੁਨੀਆਂ ਅਤੇ ਕਰਨਾਟਕ ਦੀ ਬਿਜਲੀ ਦਾ ਮੇਨ ਸਵਿੱਚ ਦੱਸਿਆ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਕੋਲੇ ਦੀ ਰਾਖ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇੱਥੋਂ ਦੇ ਲੋਕਾਂ ਨੂੰ ਬਿਜਲੀ ਨਹੀਂ ਮਿਲਦੀ। ਬੀ.ਜੇ.ਪੀ ਸਰਕਾਰ ਨੇ ਐਲ.ਈ.ਡੀ ਬਲਬ ਵੰਡੇ, ਜਿਸ ਨਾਲ ਬਿਜਲੀ ਦਾ ਬਿੱਲ ਘੱਟ ਆਉਂਦਾ ਹੈ ਅਤੇ ਮੱਧਮ ਵਰਗ ਦੇ ਪਰਿਵਾਰਾਂ ਨੂੰ ਫਾਇਦਾ ਹੁੰਦਾ ਹੈ। ਪੀ.ਐਮ ਮੋਦੀ ਨੇ ਦੋਸ਼ ਲਗਾਇਆ ਕਿ ਜਦੋਂ ਸੋਨੀਆ ਗਾਂਧੀ ਦੀ ਸਰਕਾਰ ਕੇਂਦਰ 'ਚ ਸੀ ਤਾਂ ਉਦੋਂ ਐਲ.ਈ.ਡੀ ਦੀ ਕੀਮਤ 350 ਰੁਪਏ ਸੀ ਜਦਕਿ ਕੇਂਦਰ 'ਚ ਹੁਣ ਇਸ ਦੀ ਕੀਮਤ 50 ਰੁਪਏ ਹੈ।
NEET Exam: ਇਸ ਵਾਰ ਬਣਾਏ ਗਏ ਵਿਦਿਆਰਥੀਆਂ ਲਈ ਇਹ ਸਖ਼ਤ ਨਿਯਮ
NEXT STORY