ਬੇਲਾਗਾਵੀ (ਕਰਨਾਟਕ)– ਕਰਨਾਟਕ ਦੇ ਬੇਲਾਗਾਵੀ ਜ਼ਿਲੇ ਦੇ ਨੇਗਿਨਹਾਲ ਪਿੰਡ ’ਚ ਗੁਰੂ ਮਾਦਿਵਲੇਸ਼ਵਰ ਮੱਠ ਦੇ ਮਹੰਤ ਦੀ ਲਾਸ਼ ਮਿਲੀ ਹੈ ਅਤੇ ਪੁਲਸ ਨੂੰ ਸ਼ੱਕ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ।
ਬਾਸਵਸਿੱਧਲਿੰਗਾ ਸਵਾਮੀ ਜੀ ਦੀ ਲਾਸ਼ ਸੋਮਵਾਰ ਸਵੇਰੇ ਮੱਠ ਦੇ ਵਿਹੜੇ ’ਚ ਉਨ੍ਹਾਂ ਦੇ ਕਮਰੇ ’ਚੋਂ ਮਿਲੀ। ਸੂਤਰਾਂ ਮੁਤਾਬਕ ਕਥਿਤ ਤੌਰ ’ਤੇ ਮੱਠ ਵੱਲੋਂ ਲਿਖਿਆ ਇਕ ਨੋਟ ਸਾਹਮਣੇ ਆਇਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਆਪਣੀ ਮੌਤ ਲਈ ਉਹ ਖੁਦ ਜ਼ਿੰਮੇਵਾਰ ਹਨ। ਇਸ ਬਾਰੇ ਪੁੱਛ-ਗੱਛ ਨਾ ਕੀਤੀ ਜਾਵੇ।
ਸੂਤਰਾਂ ਨੇ ਦੱਸਿਆ ਕਿ ਚਿਤਰਦੁਰਗ ਦੇ ਮੁਰੁਗ ਮੱਠ ਦੇ ਮੁਖੀ ਸ਼ਿਵਮੂਰਤੀ ਮੁਰੁਗ ਸ਼ਰਣਾਰੂ ’ਤੇ ਸੈਕਸ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਦੋ ਔਰਤਾਂ ਵਿਚਾਲੇ ਹੋਈ ਗੱਲਬਾਤ ਦੀ ਇਕ ਕਲਿੱਪ ਵਾਇਰਲ ਹੋ ਗਿਆ ਸੀ। ਇਸ ਕਲਿੱਪ ’ਚ, ਉਨ੍ਹਾਂ ਨੇ ਕਥਿਤ ਤੌਰ ’ਤੇ ਗੱਲਬਾਤ ਕੀਤੀ ਸੀ ਕਿ ਸੂਬੇ ਦੇ ਕਈ ਮੱਠਾਂ ਦੇ ਸੰਤਾਂ ਦੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ’ਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ।
ਕੁਝ ਸਥਾਨਕ ਲੋਕਾਂ ਨੇ ਸਵਾਮੀ ਜੀ ਬਾਰੇ ਕਿਹਾ ਕਿ ਉਹ ਬਹੁਤ ਸੰਵੇਦਨਸ਼ੀਲ ਵਿਅਕਤੀ ਸਨ ਅਤੇ ਇਕ ਕਥਿਤ ਆਡੀਓ ਕਲਿੱਪ ਤੋਂ ਪ੍ਰੇਸ਼ਾਨ ਸਨ। ਓਧਰ ਚਿਤਰਦੁਰਗਾ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਨਾਬਾਲਗ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਮੁਰੂਗ ਮੱਠ ਦੇ ਮਹੰਤ ਸ਼ਿਵਮੂਰਤੀ ਮੁਰੂਗ ਸ਼ਰਣਾਰੂ ਨੂੰ 14 ਸਤੰਬਰ ਤੱਕ ਨਿਆਂਇਕ ਹਿਰਾਸਤ ’ਚ ਭੇਜਣ ਦਾ ਹੁਕਮ ਦਿੱਤਾ ਹੈ।
ਆਟੋ ਡਰਾਈਵਰ ਜੋ ਬਣ ਗਿਆ ਦੇਸ਼ ਦਾ ਸਭ ਤੋਂ ਵੱਡਾ ‘ਕਾਰ ਚੋਰ’, 27 ਸਾਲਾਂ ’ਚ ਚੋਰੀ ਕੀਤੀਆਂ 5000 ਕਾਰਾਂ
NEXT STORY