ਦੇਹਰਾਦੂਨ (ਭਾਸ਼ਾ): ਸਰਦੀਆਂ ਵਿਚ ਛੇ ਮਹੀਨੇ ਬੰਦ ਰਹਿਣ ਤੋਂ ਬਾਅਦ ਅੱਜ ਸਵੇਰੇ ਕੇਦਾਰਨਾਥ ਮੰਦਰ ਦੇ ਕਿਵਾੜ ਸ਼ਰਧਾਲੂਆਂ ਲਈ ਮੁੜ ਤੋਂ ਖੋਲ੍ਹ ਦਿੱਤੇ ਗਏ ਹਨ।

ਰੁਦਰਪ੍ਰਯਾਗ ਜ਼ਿਲ੍ਹੇ ਵਿਚ 11 ਹਜ਼ਾਰ ਫੁੱਟ ਤੋਂ ਵੀ ਜ਼ਿਆਦਾ ਦੀ ਉਚਾਈ 'ਤੇ ਸਥਿਤ 11ਵੇਂ ਜੋਤਿਰਲਿੰਗ ਦੇ ਕਿਵਾੜ ਖੁੱਲ੍ਹਣ ਮੌਕੇ ਹਜ਼ਾਰਾਂ ਸ਼ਰਧਾਲੂਆਂ ਦੇ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਰਹੇ।

ਠੰਡ ਦੇ ਬਾਵਜੂਦ ਅਪਾਰ ਉਤਸ਼ਾਹ ਨਾਲ ਭਰੇ ਸ਼ਰਧਾਲੂ ਬਮ-ਬਮ ਭੋਲੇ ਤੇ ਜੈ ਬਾਬਾ ਕੇਦਾਰ ਦੇ ਜੈਕਾਰੇ ਲਗਾ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਦੇ ਲੋਕਾਂ ਨੂੰ 5 ਜੂਨ ਤੋਂ ਮਿਲਣ ਜਾ ਰਹੀ ਵੱਡੀ ਸਹੂਲਤ

ਇਸ ਮੌਕੇ ਭਗਵਾਨ ਸ਼ਿਵ ਦੇ ਧਾਮ ਨੂੰ ਦੇਸ਼-ਵਿਦੇਸ਼ ਤੋਂ ਮੰਗਵਾਏ ਗਏ ਵੱਖ-ਵੱਖ ਤਰ੍ਹਾਂ ਦੇ 108 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ।

30 ਅਪ੍ਰੈਲ ਨੂੰ ਅਕਸ਼ੇ ਤ੍ਰੀਤੀਆ ਮੌਕੇ ਗੰਗੋਤਰੀ ਤੇ ਯਮੁਨੋਤਰੀ ਦੇ ਕਿਵਾੜ ਖੋਲ੍ਹੇ ਗਏ ਸਨ।

ਉੱਤਰਾਖੰਡ ਦੇ ਚਾਰ ਧਾਮਾਂ ਵਿਚ ਸ਼ਾਮਲ ਬਦਰੀਨਾਥ ਧਾਮ ਦੇ ਕਿਵਾੜ ਐਤਵਾਰ ਨੂੰ ਖੁੱਲ੍ਹਣਗੇ ਤੇ ਇਸੇ ਦੇ ਨਾਲ ਇਸ ਸਾਲ ਦੀ ਚਾਰਧਾਮ ਯਾਤਰਾ ਦੀ ਪੂਰੇ ਤਰੀਕੇ ਨਾਲ ਰਸਮੀ ਸ਼ੁਰੂਆਤ ਹੋ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਬਿਜਲੀ ਮੰਤਰੀ ਦਾ ਵੱਡਾ ਐਲਾਨ, ਅਗਲੇ ਮਹੀਨੇ ਤੋਂ...
ਪਿਛਲੇ ਸਾਲ 48 ਲੱਖ ਸ਼ਰਧਾਲੂ ਹੋਏ ਸੀ ਨਤਮਸਤਕ

ਹਰ ਸਾਲ ਸਰਦੀਆਂ ਵਿਚ ਚਾਰੇ ਧਾਮਾਂ ਦੇ ਕਿਵਾੜ ਬੰਦ ਕਰ ਦਿੱਤੇ ਜਾਂਦੇ ਹਨ, ਜੋ ਅਗਲੇ ਸਾਲ ਅਪ੍ਰੈਲ-ਮਈ ਵਿਚ ਮੁੜ ਸ਼ਰਧਾਲੂਆਂ ਲਈ ਖੋਲ੍ਹੇ ਜਾਂਦੇ ਹਨ।

ਮੰਦਰ ਦੇ ਕਿਵਾੜ ਛੇ ਮਹੀਨੇ ਲਈ ਖੁੱਲ੍ਹੇ ਰਹਿੰਦੇ ਹਨ ਤੇ ਇਸ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਇਨ੍ਹਾਂ ਧਾਮਾਂ ਦੇ ਦਰਸ਼ਨ ਲਈ ਪਹੁੰਚਦੇ ਹਨ। ਪਿਛਲੇ ਸਾਲ ਤਕਰੀਬਨ 48 ਲੱਖ ਸ਼ਰਧਾਲੂ ਇਨ੍ਹਾਂ ਧਾਮਾਂ ਵਿਚ ਨਤਮਸਤਕ ਹੋਣ ਲਈ ਪਹੁੰਚੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਅਰ ਇੰਡੀਆ ਨੂੰ ਪਾਕਿਸਤਾਨੀ ਹਵਾਈ ਖੇਤਰ 'ਤੇ ਪਾਬੰਦੀ ਕਾਰਨ 600 ਮਿਲੀਅਨ ਡਾਲਰ ਦਾ ਹੋ ਸਕਦੈ ਨੁਕਸਾਨ
NEXT STORY