ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਘਰ ’ਤੇ ਹੋਏ ਹਮਲੇ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕੱਲ ਮੇਰੇ ਘਰ ’ਤੇ ਹਮਲਾ ਹੋਇਆ। ਮੈਂ ਮਹੱਤਵਪੂਰਨ ਨਹੀਂ ਹਾਂ, ਇਸ ਦੇਸ਼ ਦਾ ਆਮ ਨਾਗਰਿਕ ਹਾਂ। ਦੇਸ਼ ਲਈ ਮੇਰੀ ਜਾਨ ਵੀ ਹਾਜ਼ਰ ਹੈ। ਇਸ ਤਰ੍ਹਾਂ ਦੀ ਗੁੰਡਾਗਰਦੀ ਸਹੀ ਨਹੀਂ ਹੈ। ਇਸ ਤਰ੍ਹਾਂ ਨਾਲ ਦੇਸ਼ ਅੱਗੇ ਨਹੀਂ ਵੱਧਣ ਵਾਲਾ। ਜੇਕਰ ਸਾਨੂੰ 21ਵੀਂ ਸਦੀ ਦਾ ਭਾਰਤ ਬਣਾਉਣਾ ਹੈ ਤਾਂ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਗੰਦੀ ਰਾਜਨੀਤੀ ਕਰ ਕੇ ਦੇਸ਼ ਅੱਗੇ ਨਹੀਂ ਵਧੇਗਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਦੇ ਘਰ 'ਤੇ ਹਮਲਾ, CCTV ਕੈਮਰੇ ਤੋੜੇ
ਜੇਕਰ ਸੱਤਾਧਾਰੀ ਪਾਰਟੀਕੇਜਰੀਵਾਲ ਨੇ ਅੱਗੇ ਕਿਹਾ ਕਿ ਜੇਕਰ ਸੱਤਾ ’ਚ ਬੈਠੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਅਜਿਹੀ ਰਾਜਨੀਤੀ ਕਰੇਗੀ ਤਾਂ, ਇਸ ਦਾ ਲੋਕਾਂ ਖ਼ਾਸ ਕਰ ਕੇ ਨੌਜਵਾਨਾਂ ’ਚ ਮਾੜਾ ਸੰਦੇਸ਼ ਜਾਵੇਗਾ। ਇਸ ਤਰ੍ਹਾ ਦੇਸ਼ ਤਰੱਕੀ ਨਹੀਂ ਕਰ ਸਕਦਾ ਹੈ। ਕੇਜਰੀਵਾਲ ਦੀ ਇਹ ਟਿੱਪਣੀ ਭਾਰਤੀ ਜਨਤਾ ਪਾਰਟੀ ਦੀ ਯੁਵਾ ਇਕਾਈ ਦੇ ਮੈਂਬਰਾਂ ਵਲੋਂ ਉਨ੍ਹਾਂ ਦੇ ਘਰ ਦੇ ਬਾਹਰ ਜਾਇਦਾਦ ’ਚ ਭੰਨ-ਤੋੜ ਕਰਨ ਦੇ ਇਕ ਦਿਨ ਬਾਅਦ ਆਈ ਹੈ।
ਇਹ ਵੀ ਪੜ੍ਹੋ: ਕੇਜਰੀਵਾਲ ਦੀ ਰਿਹਾਇਸ਼ ’ਤੇ ਭੰਨ-ਤੋੜ ਮਾਮਲਾ: ਦਿੱਲੀ ਪੁਲਸ ਨੇ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਭਾਜਪਾ ਦੀ ਯੁਵਾ ਇਕਾਈ ਨੇ ‘ਦਿ ਕਸ਼ਮੀਰ ਫਾਈਲਸ’ ਫਿਲਮ ’ਤੇ ਕੇਜਰੀਵਾਲ ਦੀ ਟਿੱਪਣੀ ਖਿਲਾਫ ਪ੍ਰਦਰਸ਼ਨ ਕਰ ਕੇ ਬੁੱਧਵਾਰ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਜਾਇਦਾਦ ’ਤੇ ਭੰਨ-ਤੋੜ ਕਰ ਕੇ ਨੁਕਸਾਨ ਪਹੁੰਚਾਇਆ ਸੀ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਦੋਸ਼ ਲਾਇਆ ਸੀ ਕਿ ਪੰਜਾਬ ਚੋਣਾਂ ’ਚ ਹਾਰ ਤੋਂ ਨਾਰਾਜ਼ ਭਾਜਪਾ ਕੇਜਰੀਵਾਲ ਨੂੰ ‘ਮਾਰਨਾ’ ਚਾਹੁੰਦੀ ਹੈ। ਓਧਰ ਦਿੱਲੀ ਪੁਲਸ ਨੇ ਇੱਥੇ ਕੇਜਰੀਵਾਲ ਦੇ ਘਰ ’ਤੇ ਭੰਨ-ਤੋੜ ਦੇ ਸਬੰਧ ’ਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: CM ਕੇਜਰੀਵਾਲ ਦੇ ਘਰ 'ਤੇ ਹਮਲਾ, ਮਨੀਸ਼ ਸਿਸੋਦੀਆ ਨੇ ਭਾਜਪਾ 'ਤੇ ਲਾਇਆ ਵੱਡਾ ਇਲਜ਼ਾਮ
ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਅਨੋਖਾ ਪ੍ਰਦਰਸ਼ਨ, ਰਾਹੁਲ ਗਾਂਧੀ ਨੇ ਸਿਲੰਡਰ ਤੇ ਬਾਈਕ ਨੂੰ ਪਾਏ ਫੁੱਲਾਂ ਦੇ ਹਾਰ
NEXT STORY