ਨੈਸ਼ਨਲ ਡੈਸਕ- ਮਾਰਕੀਟ 'ਚ ਤੁਸੀਂ ਬਹੁਤ ਸਾਰੇ ਵਿਕ੍ਰੇਤਾਵਾਂ ਨੂੰ ਸਬਜ਼ੀ ਵੇਚਦੇ ਹੋਏ ਵੇਖਿਆ ਹੋਵੇਗਾ ਪਰ ਇਕ ਕਿਸਾਨ ਅਜਿਹਾ ਵੀ ਹੈ ਜੋ ਰੇਹੜੀ ਜਾਂ ਠੇਲ੍ਹੇ 'ਤੇ ਨਹੀਂ ਸਗੋਂ ਆਪਣੀ ਲਗਜ਼ਰੀ ਕਾਰ ਔਡੀ 'ਚ ਸਵਾਰ ਹੋ ਕੇ ਸਬਜ਼ੀ ਵੇਚਣ ਜਾਂਦਾ ਹੈ। ਔਡੀ ਵਿਚ ਸਵਾਰ ਕਿਸਾਨ ਸਾਰਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦਾ ਹੈ।
ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਕਿਸਾਨ ਆਪਣੀ ਲਗਜ਼ਰੀ ਕਾਰ 'ਤੇ ਸਵਾਰ ਹੋ ਕੇ ਬਾਜ਼ਾਰ 'ਚ ਆਉਂਦਾ ਹੈ ਅਤੇ ਸਬਜ਼ੀ ਲਾਉਂਦਾ ਹੈ। ਕੇਰਲ ਦਾ ਇਹ ਕਿਸਾਨ ਆਪਣੀ ਮਹਿੰਗੀ ਔਡੀ ਕਾਰ ਵਿਚ ਬੈਠ ਕੇ ਸਬਜ਼ੀ ਵੇਚਣ ਜਾਂਦਾ ਹੈ ਅਤੇ ਸੜਕ ਕਿਨਾਰੇ ਜ਼ਮੀਨ 'ਤੇ ਸਬਜ਼ੀ ਰੱਖ ਕੇ ਵੇਚ ਕੇ ਫਿਰ ਵਾਪਸ ਕਾਰ 'ਚ ਬੈਠ ਕੇ ਆਪਣੇ ਘਰ ਜਾਂਦਾ ਹੈ। ਇਹ ਦਿਲਚਸਪ ਵੀਡੀਓ ਹੁਣ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦਰਅਸਲ 36 ਸਾਲਾ ਸੁਜੀਤ ਨਵੀਂ ਖੇਤੀ ਤਕਨੀਕਾਂ ਬਾਰੇ ਜਾਗਰੂਕਤਾ ਫੈਲਾਉਣ, ਵੱਖ-ਵੱਖ ਫ਼ਸਲਾਂ ਉਗਾਉਣ ਅਤੇ ਖੇਤੀਬਾੜੀ ਨਾਲ ਤਕਨਾਲੋਜੀ ਨੂੰ ਜੋੜਨ ਲਈ ਕੰਮ ਕਰਦਾ ਹੈ ਪਰ ਇਸ ਵਾਰ ਸੁਜੀਤ ਆਪਣੀ ਔਡੀ ਕਾਰ ਨੂੰ ਲੈ ਕੇ ਸੁਰਖੀਆ 'ਚ ਹੈ। ਸੁਜੀਤ ਕੋਲ ਇਕ ਔਡੀ ਏ 4 ਜਿਸ ਦੀ ਕੀਮਤ 44 ਲੱਖ ਰੁਪਏ ਤੋਂ ਵੱਧ ਹੈ। ਜਿਸ 'ਤੇ ਸਵਾਰ ਹੋ ਕੇ ਉਹ ਬਾਜ਼ਾਰ ਵਿਚ ਸਬਜ਼ੀ ਵੇਚਦੇ ਹਨ।
ਸ਼ਰਾਬ ਪੀਣ ਦੌਰਾਨ ਹੋਇਆ ਸੀ ਝਗੜਾ, ਸਾਥੀਆਂ ਨੇ ਉਤਾਰਿਆ ਮੌਤ ਦੇ ਘਾਟ
NEXT STORY