ਮਲਾਪੁਰਮ (ਕੇਰਲ)- ਕੇਰਲ 'ਚ ਕੁਵੈਤ ਤੋਂ ਆਈ ਗਰਭਵਤੀ ਨਰਸ ਦੇ ਕੋਵਿਡ-19 ਨਾਲ ਮੁੜ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਉਹ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਹੀ ਕੇਰਲ ਵਾਪਸ ਆਈ ਸੀ। ਉਹ ਸਰਕਾਰ ਦੇ 'ਵੰਦੇ ਭਾਰਤ ਮਿਸ਼ਨ' ਦੇ ਅਧੀਨ 13 ਮਈ ਨੂੰ ਵਿਸ਼ੇਸ਼ ਜਹਾਜ਼ 'ਤੇ ਕੇਰਲ ਆਈ ਸੀ। 34 ਸਾਲਾ ਔਰਤ ਅਲਪੁਝਾ ਦੀ ਵਾਸੀ ਹੈ ਅਤੇ 9 ਮਹੀਨੇ ਦੀ ਗਰਭਵਤੀ ਹੈ। ਉਸ ਦੇ ਕੁਵੈਤ 'ਚ ਕੋਰੋਨਾ ਵਾਇਰਸ ਹੋਣ ਅਤੇ ਫਿਰ ਉਸ ਤੋਂ ਠੀਕ ਹੋਣ ਦੀ ਜਾਣਕਾਰੀ ਦੇਣ ਤੋਂ ਬਾਅਦ ਸਿਹਤ ਅਧਿਕਾਰੀਆਂ ਨੇ ਉਸ ਨੂੰ ਮੰਜੇਰੀ ਦੇ ਸਰਕਾਰੀ ਮੈਡੀਕਲ ਕਾਲਜ ਦੇ ਆਈਸੋਲੇਟ ਵਾਰਡ 'ਚ ਭਰਤੀ ਕਰਵਾ ਦਿੱਤਾ ਸੀ।
ਜ਼ਿਲਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਔਰਤ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਭਾਰਤ ਆਈ ਸੀ ਪਰ ਉਸ ਨੇ ਉਹ ਜਾਂਚ ਨਹੀਂ ਕਰਵਾਈ ਸੀ, ਜੋ ਉਸ ਨੂੰ 14 ਦਿਨਾਂ ਬਾਅਦ ਕਰਵਾਉਣ ਲਈ ਕਹੀ ਗਈ ਸੀ। ਜ਼ਿਲਾ ਮੈਡੀਕਲ ਅਧਿਕਾਰੀ ਡਾਕਟਰ ਕੇ. ਸਕੀਨਾ ਨੇ ਕਿਹਾ,''ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਉਸ ਨੇ ਪਹਿਲਾਂ ਵਾਇਰਸ ਨਾਲ ਇਨਫੈਕਟਡ ਹੋਣ ਦੀ ਗੱਲ ਦੱਸੀ। ਕੁਵੈਤ ਤੋਂ ਮੁੜ ਜਾਂਚ 'ਚ ਉਸ ਦੇ ਇਨਫੈਕਟਡ ਨਾ ਹੋਣ ਦੀ ਪੁਸ਼ਟੀ ਹੋਈ ਸੀ ਪਰ ਦੂਜੀ ਜਾਂਚ ਤੋਂ ਪਹਿਲਾਂ ਹੀ ਉਸ ਨੂੰ ਭਾਰਤ ਆਉਣ ਲਈ ਟਿਕਟ ਮਿਲ ਗਈ।'' ਉਨ੍ਹਾਂ ਨੇ ਕਿਹਾ ਕਿ ਮੁੜ ਇਨਫੈਕਟਡ ਹੋਣ ਦੇ ਦੇਸ਼ 'ਚ ਪਹਿਲਾਂ ਹੀ ਕਈ ਮਾਮਲੇ ਸਾਹਮਣੇ ਆਏ ਪਰ ਰਾਜ 'ਚ ਅਜਿਹਾ ਇਹ ਪਹਿਲਾ ਮਾਮਲਾ ਹੈ। ਮਲਾਪੁਰਮ ਜ਼ਿਲੇ 'ਚ ਸੋਮਵਾਰ ਨੂੰ ਇਕ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਥੇ ਇਨਫੈਕਸ਼ਨ ਦੇ ਮਾਮਲੇ ਵਧ ਕੇ 22 ਹੋ ਗਏ ਹਨ। ਪਹਿਲੇ ਇਨਫੈਕਟਡ 22 ਲੋਕਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ।
UP ਤੋਂ ਬਾਅਦ ਕਾਂਗਰਸ ਨੇ ਕੇਜਰੀਵਾਲ ਸਰਕਾਰ ਤੋਂ ਮੰਗੀ 300 ਬੱਸਾਂ ਚਲਾਉਣ ਦੀ ਮਨਜ਼ੂਰੀ
NEXT STORY