ਕੋਚੀ, (ਭਾਸ਼ਾ)– ਆਪਣੀਆਂ ਵਿਦਿਆਰਥਣਾਂ ਨੂੰ ਮਾਹਵਾਰੀ ਛੁੱਟੀ ਦੇਣ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਹੁਣ ਕੋਚੀਨ ਵਿਗਿਆਨ ਤੇ ਤਕਨੀਕ ਯੂਨੀਵਰਸਿਟੀ (ਸੀ. ਯੂ. ਐੱਸ. ਏ. ਟੀ.) ਨੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਪੈਂਟ-ਕਮੀਜ਼ ਜਾਂ ਚੂੜੀਦਾਰ ਵਿਚੋਂ ਕੁਝ ਵੀ ਪਹਿਨਣ ਦੀ ਛੋਟ ਦੇ ਦਿੱਤੀ ਹੈ। ਯੂਨੀਵਰਸਿਟੀ ਦੇ ਚਾਂਸਲਰ ਨੇ ਹੁਣੇ ਜਿਹੇ ਦੇ ਇਕ ਹੁਕਮ ’ਚ ਇਸ ਸਬੰਧੀ ਵਿਦਿਆਰਥੀਆਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਮਨਜ਼ੂਰ ਕਰ ਲਿਆ ਹੈ।
ਹੁਣ ਤਕ ਸੀ. ਯੂ. ਐੱਸ. ਏ. ਟੀ. ਤਹਿਤ ਸਕੂਲ ਆਫ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਕਮੀਜ਼ ਤੇ ਪੈਂਟ ਅਤੇ ਵਿਦਿਆਰਥਣਾਂ ਨੂੰ ਚੂੜੀਦਾਰ ਪਹਿਨਣਾ ਪੈਂਦਾ ਸੀ। ਹੁਣ ਨਵੇਂ ਹੁਕਮ ਅਨੁਸਾਰ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੋਵਾਂ ਕੋਲ ਕਮੀਜ਼-ਪੈਂਟ ਜਾਂ ਚੂੜੀਦਾਰ ਪਹਿਨਣ ਦਾ ਬਦਲ ਹੋਵੇਗਾ। ਸਕੂਲ ਆਫ ਇੰਜੀਨੀਅਰਿੰਗ ਦੇ ਪ੍ਰਿੰਸੀਪਲ ਨੇ ਆਪਣੇ ਪੱਤਰ ’ਚ ਸਪਸ਼ਟ ਕੀਤਾ ਹੈ ਕਿ ਨਵੇਂ ਹੁਕਮ 1 ਜੂਨ 2023 ਤੋਂ ਲਾਗੂ ਹੋਣਗੇ। ਯੂਨੀਵਰਸਿਟੀ ਨੇ ਸੀ. ਯੂ. ਐੱਸ. ਏ. ਟੀ. ਦੇ ਐੱਸ. ਐੱਫ. ਆਈ. (ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ) ਵਿਦਿਆਰਥੀ ਸੰਘ ਦੀ ਪ੍ਰਧਾਨ ਨਮਿਤਾ ਜਾਰਜ ਦੀ ਹੁਣੇ ਜਿਹੇ ਦੀ ਰਿਪੋਰਟ ’ਤੇ ਇਹ ਫੈਸਲਾ ਲਿਆ ਹੈ।
ਨਵੇਂ ਸੰਸਦ ਭਵਨ 'ਚ PM ਮੋਦੀ ਬੋਲੇ- ਇਹ 140 ਕਰੋੜ ਦੇਸ਼ਵਾਸੀਆਂ ਦੇ ਸੁਫ਼ਨਿਆ ਦਾ ਪ੍ਰਤੀਬਿੰਬ
NEXT STORY