ਤ੍ਰਿਸ਼ੂਲ- ਕੇਰਲ ਦੇ ਤ੍ਰਿਸ਼ੂਲ ਜ਼ਿਲ੍ਹੇ ਦੇ ਕੁੰਨਮਕੁਲਮ ਇਲਾਕੇ ’ਚ ਇਕ ਔਰਤ ਨੂੰ ਜਾਇਦਾਦ ਲਈ ਆਪਣੀ ਮਾਂ ਦੇ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਦੋਸ਼ੀ ਔਰਤ ਨੇ ਆਪਣੀ ਮਾਂ ਦੀ ਚਾਹ ’ਚ ਚੂਹੇ ਮਾਰਨ ਵਾਲਾ ਜ਼ਹਿਰ ਮਿਲਾ ਦਿੱਤਾ ਸੀ। ਕੁੰਨਮਕੁਲਮ ਪੁਲਸ ਥਾਣੇ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਦੀ ਸਵੇਰ ਨੂੰ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਸ ਨੇ ਕਿਹਾ ਕਿ 18 ਅਗਸਤ ਨੂੰ ਦੋਸ਼ੀ ਦੀ ਮਾਂ ਨੇ ਚਾਹ ਪੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ- ਭਾਜਪਾ ਨੇ ‘AAP’ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਕੀਤੀ 20-20 ਕਰੋੜ ਦੀ ਪੇਸ਼ਕਸ਼: ਸੰਜੇ ਸਿੰਘ
ਦੋ ਹਸਪਤਾਲਾਂ ’ਚ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੂੰ ਕੀ ਬੀਮਾਰੀ ਸੀ। ਤੀਜੇ ਹਸਪਤਾਲ ਨੇ ਜ਼ਹਿਰ ਦਾ ਖ਼ਦਸ਼ਾ ਜਤਾਇਆ ਪਰ ਜਦੋਂ ਤੱਕ ਕੁਝ ਹੋ ਸਕਦਾ, ਉਦੋਂ ਤੱਕ ਔਰਤ ਦੀ ਮਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਕੀਤੇ ਗਏ ਪੋਸਟਮਾਰਟਮ ’ਚ ਖ਼ੁਲਾਸਾ ਹੋਇਆ ਹੈ ਕਿ ਮ੍ਰਿਤਕਾ ਦੇ ਸਰੀਰ ’ਚ ਜ਼ਹਿਰ ਸੀ। ਇਸ ਤੋਂ ਬਾਅਦ ਧੀ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ। ਪੁਲਸ ਨੇ ਦੱਸਿਆ ਕਿ ਪੁੱਛ-ਗਿੱਛ ’ਚ ਧੀ ਨੇ ਕਬੂਲ ਕੀਤਾ ਕਿ ਉਸ ਨੇ ਜਾਇਦਾਦ ਲਈ ਆਪਣੀ ਮਾਂ ਦਾ ਕਤਲ ਕਰ ਦਿੱਤਾ। ਵਸੀਅਤ ਮੁਤਾਬਕ ਔਰਤ ਨੂੰ ਮਾਤਾ-ਪਿਤਾ ਦੀ ਮੌਤ ਮਗਰੋਂ ਜਾਇਦਾਦ ਮਿਲ ਸਕਦੀ ਸੀ।
ਇਹ ਵੀ ਪੜ੍ਹੋ- ਅੰਮ੍ਰਿਤਾ ਹਸਪਤਾਲ ਉਦਘਾਟਨ ਮੌਕੇ ਬੋਲੇ PM ਮੋਦੀ- ਸਹੀ ਵਿਕਾਸ ਉਹ ਹੈ, ਜੋ ਸਭ ਤੱਕ ਪਹੁੰਚੇ
ਔਰਤ ਵਿਆਹੁਤਾ ਹੈ ਅਤੇ ਉਸ ਦੇ ਦੋ ਬੱਚੇ ਹਨ। ਪੁਲਸ ਨੇ ਦੱਸਿਆ ਕਿ ਔਰਤ ਨੇ ਦਾਅਵਾ ਕੀਤਾ ਕਿ ਉਹ ਕਰਜ਼ ’ਚ ਡੁੱਬੀ ਸੀ, ਇਸ ਲਈ ਉਸ ਨੇ ਇਹ ਅਪਰਾਧਕ ਕਦਮ ਚੁੱਕਿਆ। ਦੋਸ਼ੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਚਾਹ ਨਹੀਂ ਪੀਤੀ। ਔਰਤ ਦਾ ਪਤੀ ਖ਼ਾੜੀ ਦੇਸ਼ ’ਚ ਨੌਕਰੀ ਕਰਦਾ ਹੈ ਇਸ ਲਈ ਉਹ ਪਿਛਲੇ 12 ਸਾਲਾਂ ਤੋਂ ਆਪਣੇ ਮਾਤਾ-ਪਿਤਾ ਅਤੇ ਬੱਚਿਆਂ ਨਾਲ ਰਹਿ ਰਹੀ ਸੀ।
ਇਹ ਵੀ ਪੜ੍ਹੋ- ਹਰਿਆਣਾ ਵਾਸੀਆਂ ਨੂੰ ਵੱਡੀ ਸੌਗਾਤ; PM ਮੋਦੀ ਨੇ ਏਸ਼ੀਆ ਦੇ ਸਭ ਤੋਂ ਵੱਡੇ ਹਸਪਤਾਲ ‘ਅੰਮ੍ਰਿਤਾ’ ਦਾ ਕੀਤਾ ਉਦਘਾਟਨ
ਦੇਸ਼ ਭਰ ’ਚ 42 ਥਾਵਾਂ ’ਤੇ CBI ਤੇ ED ਵਲੋਂ ਛਾਪੇ, 2 ਰਾਈਫਲਾਂ, 2 ਮੈਗਜ਼ੀਨ ਤੇ 60 ਜ਼ਿੰਦਾ ਕਾਰਤੂਸ ਬਰਾਮਦ
NEXT STORY