ਸ਼ਿਮਲਾ— ਜੇਲ ਹੱਤਿਆਕਾਂਡ 'ਚ ਸੀ. ਬੀ. ਆਈ. ਦੀ ਜਾਂਚ 'ਚ ਹੁਣ ਤੱਕ ਦਾ ਸਭ ਦਾ ਵੱਡਾ ਖੁਲਾਸਾ ਹੋਇਆ ਹੈ। ਸੀ. ਬੀ. ਆਈ. ਨੇ ਸ਼ਨੀਵਾਰ ਨੂੰ ਅਦਾਲਤ 'ਚ 600 ਪੰਨਿਆਂ ਦੀ ਜੋ ਚਾਰਜ਼ਸ਼ੀਟ ਸ਼ੌਂਪੀ ਹੈ। ਉਸ 'ਚ ਸਨਸਨੀਖੇਜ ਖੁਲਾਸਾ ਕੀਤਾ ਗਿਆ ਹੈ। ਸੀ. ਬੀ. ਆਈ. ਨੇ ਜੋ ਚਾਲਾਨ ਪੇਸ਼ ਕੀਤਾ ਹੈ, ਉਸ ਮੁਤਾਬਕ ਪੁਲਸ ਰਾਹੀਂ ਸੂਰਜ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ। ਉਸ ਦੀ ਲਾਸ਼ 'ਤੇ 22 ਨਿਸ਼ਾਨ ਹੋਣ ਦਾ ਜ਼ਿਕਰ ਸੀ, ਜਦੋਕਿ ਸੀ. ਬੀ. ਆਈ. ਨੇ ਆਪਣੀ ਦੇਖ-ਰੇਖ 'ਚ ਦੁਬਾਰਾ ਪੋਸਟਮਾਰਟਮ ਕਰਵਾਇਆ ਤਾਂ ਉਸ 'ਚ ਸਰੀਰ 'ਤੇ 32 ਨਿਸ਼ਾਨ ਪਾਏ ਗਏ ਸਨ।

ਦੱਸਿਆ ਜਾ ਰਿਹਾ ਹੈ ਕਿ ਸੂਰਜ ਨੂੰ ਜ਼ਿਆਦਾਤਰ ਸੱਟਾਂ ਬੈਲਟ ਅਤੇ ਸਟਿੱਕ ਨਾਲ ਲੱਗੀਆਂ ਸਨ। ਸੀ. ਬੀ. ਆਈ. ਨੇ ਆਪਣੇ ਚਾਲਾਨ 'ਚ ਦੋਸ਼ੀਆਂ 'ਤੇ ਜੋ ਚਾਰਜ਼ ਫ੍ਰੇਮ ਕੀਤੇ ਹਨ। ਉਨ੍ਹਾਂ ਦੇ 50 ਤੋਂ ਵੱਧ ਗਵਾਹ ਸੂਚੀਬੰਦ ਕੀਤੇ ਹਨ। ਜਿਸ 'ਚ ਕੋਟਖਾਈ ਗੁੜੀਆ ਹੱਤਿਆ ਮਾਮਲੇ 'ਚ ਫੜ੍ਹੇ ਗਏ 5 ਦੋਸ਼ੀ ਵੀ ਸ਼ਾਮਲ ਹਨ।

ਅਗਲੀ ਸੁਣਵਾਈ 7 ਦਸੰਬਰ ਨੂੰ
ਫਿਲਹਾਲ ਸ਼ਨੀਵਾਰ ਨੂੰ ਸੀ. ਬੀ. ਆਈ. ਨੇ ਸੂਰਜ ਦੀ ਜੇਲ 'ਚ ਹੱਤਿਆ ਦੇ ਮਾਮਲੇ 'ਚ ਚਾਲਾਨ ਪੇਸ਼ ਕਰ ਦਿੱਤਾ ਹੈ। ਇਸ ਤੋਂ ਬਾਅਦ ਜਿਲਾ ਅਦਾਲਤ ਨੇ ਆਈ. ਜੀ. ਜ਼ਹੂਰ ਸਮੇਤ 8 ਪੁਲਸ ਕਰਮੀਆਂ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਹੈ। ਨਾਲ ਹੀ ਗੁੜੀਆ ਰੇਪ ਅਤੇ ਹੱਤਿਆ ਮਾਮਲੇ ਅਤੇ ਸੂਰਜ ਜੇਲ ਹੱਤਿਆਕਾਂਡ 'ਚ ਨਿਆਇਕ ਹਿਰਾਸਤ 'ਚ ਚਲ ਰਹੇ ਸ਼ਿਮਲਾ ਦੇ ਸਾਬਕਾ ਐੈੱਸ. ਪੀ. ਡਬਲਿਯੂ ਨੇਗੀ ਦੀ ਵੀ ਨਿਆਇਕ ਹਿਰਾਸਤ ਵਧਾ ਦਿੱਤੀ ਹੈ। ਹੁਣ ਸਾਬਕਾ ਐੈੱਸ. ਪੀ. ਨੇਗੀ, ਆਈ. ਜੀ. ਜ਼ੂਹਰ ਜੈਦੀ ਸਮੇਤ 9 ਪੁਲਸ ਕਰਮੀਆਂ ਦੀ ਨਿਆਇਕ ਹਿਰਾਸਤ 'ਤੇ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ।
ਪ੍ਰਦੁੱਮਣ ਕਤਲ ਕੇਸ: ਦੋਸ਼ੀ ਵਿਦਿਆਰਥੀ ਦਾ ਕੇਸ ਲੜਨਗੇ ਤਲਵਾੜ ਜੋੜੇ ਦੇ ਵਕੀਲ
NEXT STORY