ਅਹਿਮਦਾਬਾਦ— ਪਾਰਟੀ ਚੋਂ ਚੱਲ ਰਹੀ ਲਗਾਤਾਰ ਨਾਰਾਜ਼ਗੀ ਦੇ ਚਲਦੇ ਗੁਜਰਾਤ ਕਾਂਗਰਸ ਦੇ ਸੀਨੀਅਰ ਨੇਤਾ ਅਤੇ 5 ਵਾਰ ਵਿਧਾਇਕ ਰਹੇ ਕੁੰਵਰਜੀ ਬਾਵਲੀਆ ਨੇ ਪਾਰਟੀ ਅਤੇ ਜਸਦਨ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ। ਬਾਵਲੀਆ ਨੇ ਵਿਧਾਨ ਸਭਾ ਸਪੀਕਰ ਰਾਜੇਂਦਰ ਤ੍ਰਿਵੇਦੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਹੁਣ ਉਹ ਭਾਜਪਾ 'ਚ ਸ਼ਾਮਲ ਹੋ ਗਏ ਹਨ। ਇਸ ਨਾਲ ਉਹ ਮੰਗਲਵਾਰ ਨੂੰ ਮੰਤਰੀ ਦੀ ਸਹੁੰ ਚੁੱਕਣਗੇ। ਕਾਂਗਰਸ ਲਈ ਇਹ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਬਾਵਲੀਆ ਨੇ ਕੁਝ ਦਿਨ ਪਹਿਲਾਂ ਹੀ ਦਿੱਲੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਉਨ੍ਹਾਂ ਦੀ ਨਾਰਾਜ਼ਗੀ ਜਾਰੀ ਰਹੀ। ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਕਿਹਾ ਕਿ ਬਾਵਲੀਆ ਕਾਂਗਰਸ ਤੋਂ ਖੁਸ਼ ਨਹੀਂ ਸਨ ਅਤੇ ਹੁਣ ਇਹ ਭਾਜਪਾ 'ਚ ਸ਼ਾਮਲ ਹੋ ਗਏ ਹਨ ਪਰ ਨਿਤਿਨ ਪਟੇਲ ਨੇ ਦਾਅਵਾ ਕੀਤਾ ਕਿ ਬਾਵਲੀਆ ਨੇ ਰਾਹੁਲ ਗਾਂਧੀ ਨੂੰ ਵੀ ਆਪਣਾ ਅਸਤੀਫਾ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਮਰਥਕ ਵੀ ਉਨ੍ਹਾਂ ਨਾਲ ਭਾਜਪਾ ਜੁਆਇੰਨ ਕਰਨਗੇ। ਇਸ ਨਾਲ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਜੀਤੂ ਵਘਾਨੀ ਨੇ ਕਿਹਾ ਕਿ ਬਾਵਲੀਆ ਮੰਗਲਵਾਰ ਨੂੰ 4 ਵਜੇ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਦੱਸ ਦੇਈਏ ਕਿ ਬਾਵਲੀਆ ਆਪਣੇ ਤੋਂ ਜੂਨੀਅਰ ਪਰੇਸ਼ ਧਰਾਨੀ ਨੂੰ ਵਿਰੋਧੀ ਦਲ ਦਾ ਨੇਤਾ ਬਣਾਏ ਜਾਣ ਤੋਂ ਨਾਰਾਜ਼ ਸਨ।
ਦੱਸਿਆ ਜਾ ਰਿਹਾ ਹੈ ਕਿ ਪ੍ਰਦੇਸ਼ ਕਾਂਗਰਸ ਅਗਵਾਈ ਤੋਂ ਆਪਣੀ ਨਾਰਾਜ਼ਗੀ ਨੂੰ ਖੁੱਲ੍ਹੇ ਤੌਰ 'ਤੇ ਜ਼ਾਹਿਰ ਕਰ ਚੁੱਕੇ ਹਨ ਅਤੇ ਕਿਹਾ ਸੀ ਕਿ ਉਹ ਆਪਣੀ ਅਣਦੇਖੀ ਮਹਿਸੂਸ ਕਰਦੇ ਹਨ। ਗੁਜਰਾਤ 'ਚ ਆਂਕੜਿਆਂ ਦੇ ਲਿਹਾਜ ਤੋਂ ਮਹੱਤਵਪੂਰਨ ਕੋਲੀ ਸਮੁਦਾਏ ਦੇ ਵੱਡੇ ਸੈਕਸ਼ਨ ਦਾ ਸਮਰਥਨ ਰੱਖਣ ਵਾਲੇ ਬਵਾਲੀਆ ਨੇ 1995 ਤੋਂ 2007 ਤੱਕ ਕਾਂਗਰਸ ਦੀ ਟਿਕਟ 'ਤੇ ਜਸਦਨ ਤੋਂ ਚੋਣਾਂ ਜਿੱਤੀਆਂ ਸਨ। ਉਹ 2009 'ਚ ਰਾਜਕੋਟ ਤੋਂ ਸੰਸਦ ਮੈਂਬਰ ਚੁਣੇ ਗਏ। 2017 'ਚ ਉਹ ਇਕ ਵਾਰ ਫਿਰ ਰਾਜਕੋਟ ਜ਼ਿਲੇ ਦੀ ਜਸਦਨ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਗਏ ਸਨ।
ਬਾਵਲੀਆ ਦੇ ਸਹਾਰੇ ਭਾਜਪਾ ਦਾ ਸੌਰਾਸ਼ਟ 'ਚ ਦਬਦਬਾ ਕਾਇਮ ਰੱਖਣ ਦੀ ਕੋਸ਼ਿਸ਼ —
ਕੋਲੀ ਸਮੁਦਾਏ ਨੂੰ ਸੌਰਾਸ਼ਟ 'ਚ ਵੱਡਾ ਵੋਟ ਬੈਂਕ ਮੰਨਿਆ ਜਾਂਦਾ ਹੈ, ਜਿੱਥੇ 2017 ਚੋਣਾਂ 'ਚ ਭਾਜਪਾ ਦਾ ਕਾਫੀ ਪ੍ਰਦਰਸ਼ਨ ਖਰਾਬ ਸੀ। ਜ਼ਾਹਿਰ ਹੈ ਹੁਣ ਬਾਵਲੀਆ ਦੇ ਪਾਰਟੀ 'ਚ ਸ਼ਾਮਲ ਹੋਣ ਦੇ ਚਲਦੇ ਭਾਜਪਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੌਰਾਸ਼ਟ 'ਚ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰੇਗੀ।
ਮੱਧ ਪ੍ਰਦੇਸ਼: ਏਮਜ਼ 'ਚ ਹੋਵੇਗਾ ਸਤਨਾ ਦੀ 4 ਸਾਲਾ ਰੇਪ ਪੀੜਤਾ ਦਾ ਇਲਾਜ
NEXT STORY