ਨਵੀਂ ਦਿੱਲੀ— ਮਾਨਦ ਸੂਬੇਦਾਰ ਲੈ. ਰਮੇਸ਼ ਚੰਦਰ ਉਸ ਸਮੇਂ ਇਕ ਤਰ੍ਹਾਂ ਦਾ ਰਿਕਾਰਡ ਸਥਾਪਤ ਕਰਨਗੇ, ਜਦੋਂ ਉਹ ਗਣਤੰਤਰ ਦਿਵਸ 'ਤੇ ਰਾਜਪੱਥ 'ਤੇ ਭਾਰਤੀ ਜਲ ਸੈਨਾ ਬੈਂਡ ਦੀ ਅਗਵਾਈ ਕਰਨਗੇ। ਉਹ ਲਗਾਤਾਰ 20ਵੀਂ ਵਾਰ ਇਹ ਭੂਮਿਕਾ ਅਦਾ ਕਰਨਗੇ। 6 ਫੁੱਟ ਲੰਬੇ ਬੈਂਡ ਨੇਤਾ ਇਸ ਸਾਲ ਅਪ੍ਰੈਲ 'ਚ ਰਿਟਾਇਰਡ ਹੋਣਗੇ ਅਤੇ ਉਨ੍ਹਾਂ ਦੀ ਹਿਮਾਚਲ ਪ੍ਰਦੇਸ਼ 'ਚ ਆਪਣੇ ਜੱਦੀ ਪਿੰਡ ਆਉਣ ਦੀ ਯੋਜਨਾ ਹੈ।
ਇਸ ਸਾਲ ਉਹ ਪਰੇਡ 'ਚ 30 ਸਾਲ ਤੱਕ ਸ਼ਾਮਲ ਹੋਣ ਦਾ ਵੀ ਰਿਕਾਰਡ ਬਣਾਉਣਗੇ। ਬੈਂਡ ਦਾ ਚਾਰਜ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੇ ਜਲ ਸੈਨਾ ਬੈਂਡ ਦੇ ਮਿਊਜ਼ੀਸ਼ੀਅਨ ਦੇ ਰੂਪ 'ਚ 10 ਸਾਲ ਤੱਕ ਰਾਜਪੱਥ 'ਤੇ ਮਾਰਚ ਕੀਤਾ ਹੈ।
ਬਵਾਨਾ ਅਗਨੀਕਾਂਡ: ਉਧਾਰ ਦੇ ਪੈਸਿਆਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ
NEXT STORY