ਮੰਗਲੁਰੂ : ਮੰਗਲੁਰੂ ਸ਼ਹਿਰ ਦੇ ਬਾਲਮੱਟਾ ਇਲਾਕੇ ਵਿਚ ਬੁੱਧਵਾਰ ਦੁਪਹਿਰ ਇਕ ਉਸਾਰੀ ਅਧੀਨ ਬਹੁਮੰਜ਼ਿਲਾ ਇਮਾਰਤ ਦੀ ਨੀਂਹ ਧੱਸਣ ਕਾਰਨ ਉਥੇ ਕੰਮ ਕਰ ਰਹੇ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਨਿਰਮਾਣ ਸਥਾਨ 'ਤੇ ਕੰਮ ਕਰ ਰਹੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਦੋ ਮਜ਼ਦੂਰ ਨੀਂਹ ਧੱਸਣ ਕਾਰਨ ਲਗਪਗ ਵੀਹ ਫੁੱਟ ਡੂੰਘੇ ਖੱਡੇ ਵਿਚ ਫਸ ਗਏ। ਉਨ੍ਹਾਂ ਨੇ ਕਿਹਾ ਕਿ ਕਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਿਹਾਰ ਦੇ 18 ਸਾਲਾਂ ਦੇ ਰਾਜਕੁਮਾਰ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ, ਜਦਕਿ ਉੱਤਰ ਪ੍ਰਦੇਸ਼ ਦੇ 30 ਸਾਲਾਂ ਦੇ ਚੰਦਨ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ : ਦਿੱਲੀ 'ਚ ਇੰਨੇ ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਸਰਕਾਰ ਨੇ ਜਾਰੀ ਕੀਤੀ ਡਰਾਈ ਡੇ ਦੀ ਲਿਸਟ
ਮੰਗਲੁਰੂ ਦੇ ਪੁਲਿਸ ਕਮਿਸ਼ਨਰ ਅਨੁਪਮ ਅਗਰਵਾਲ ਨੇ ਦੱਸਿਆ ਕਿ ਬਾਲਮਟਾ ਇਲਾਕੇ ਵਿਚ ਅੱਜ ਦੁਪਹਿਰ ਕਰੀਬ ਸਾਢੇ 12 ਵਜੇ ਹੋਏ ਇਸ ਹਾਦਸੇ ਵਿਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸਾ ਬਾਲਮਟਾ ਇਲਾਕੇ ਵਿਚ ਉਸ ਵਕਤ ਹੋਇਆ ਜਦੋਂ ਬਹੁਮੰਜ਼ਿਲਾ ਇਮਾਰਤ ਦੀ ਨੀਂਹ ਦੀ ਖੁਦਾਈ ਦੌਰਾਨ ਮਿੱਟੀ ਧੱਸ ਗਈ।
ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੂਬਾ ਆਫ਼ਤ ਪ੍ਰਬੰਧਨ ਬਲ (ਐਸ.ਡੀ.ਆਰ.ਐਫ) ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕੰਮ ਸ਼ੁਰੂ ਕੀਤੇ। ਦੱਖਣ ਕੰਨੜ ਜ਼ਿਲ੍ਹੇ ਦੇ ਕਮਿਸ਼ਨਰ ਮੁਲਾਈ ਮੁਹਿਲਾਨ ਅਤੇ ਪੁਲਸ ਕਮਿਸ਼ਨਰ ਅਨੁਪਮ ਅਗਰਵਾਲ ਨੇ ਹਾਦਸੇ ਵਾਲੀ ਥਾਂ ਉਤੇ ਪਹੁੰਚ ਕੇ ਬਚਾਅ ਕੰਮਾਂ ਦਾ ਜਾਇਜ਼ਾ ਲਿਆ। ਪੁਲਸ ਮੁਤਾਬਕ ਹੁਣ ਤਕ ਮਾਮਲੇ ਵਿਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਰਾਨੀਜਨਕ : ਔਰਤ ਦੇ ਪੇਟ 'ਚ ਹੋਇਆ ਦਰਦ, ਅਲਟ੍ਰਾਸਾਊਂਡ ਸਕੈਨਿੰਗ ਨੇ ਉਡਾਏ ਸਭ ਦੇ ਹੋਸ਼
NEXT STORY