ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਵਿਚ 300 ਕਿਲੋਮੀਟਰ ਲੰਬਾ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਜ਼ਮੀਨ ਖਿਸਕਣ ਅਤੇ ਲਗਾਤਾਰ ਪੱਥਰ ਡਿੱਗਣ ਕਾਰਨ ਸ਼ਨੀਵਾਰ ਨੂੰ ਤੀਜੇ ਦਿਨ ਵੀ ਬੰਦ ਰਿਹਾ। ਸੂਤਰਾਂ ਨੇ ਦੱਸਿਆ ਕਿ ਭਾਰਤੀ ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਸੀਮਾ ਸੜਕ ਸੰਗਠਨ ਅਤਿਆਧੁਨਿਕ ਮਸ਼ੀਨਾਂ ਅਤੇ ਮਜ਼ਦੂਰਾਂ ਦੀ ਮਦਦ ਨਾਲ ਹਾਈਵੇਅ 'ਤੇ ਪਏ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ। ਪੱਥਰ ਡਿੱਗਣ ਕਾਰਨ ਮਲਬਾ ਸਾਫ ਕਰ ਰਿਹਾ ਇਕ ਕਰਮਚਾਰੀ ਜ਼ਖਮੀ ਹੋ ਗਿਆ।

ਰਾਮਬਨ ਜ਼ਿਲੇ ਦੇ ਡਿਗਡੋਲ 'ਚ ਇਕ ਵਾਰ ਫਿਰ ਜ਼ਮੀਨ ਖਿਸਕਣ ਕਾਰਨ ਆਵਾਜਾਈ ਨੂੰ ਮੁੜ ਤੋਂ ਬੰਦ ਕਰ ਦਿੱਤਾ ਗਿਆ। ਲੱਦਾਖ ਖੇਤਰ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ ਅਤੇ 86 ਕਿਲੋਮੀਟਰ ਲੰਬਾ ਇਤਿਹਾਸਕ ਮੁਗ਼ਲ ਰੋਡ 'ਤੇ ਹਾਲਾਂਕਿ ਇਕ ਪਾਸੇ ਵੱਲ ਵਾਹਨਾਂ ਦੀ ਆਵਾਜਾਈ ਜਾਰੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਮਬਨ ਦੀਆਂ ਹੋਰ ਥਾਵਾਂ 'ਤੇ ਅੱਜ ਵੀ ਪੱਥਰ ਡਿੱਗਣ ਦਾ ਸਿਲਸਿਲਾ ਜਾਰੀ ਹੈ, ਜਿਸ ਨਾਲ ਹਾਈਵੇਅ ਸਾਫ ਕਰਨ ਦੇ ਕੰਮ ਵਿਚ ਰੁਕਾਵਟ ਆ ਰਹੀ ਹੈ। ਜ਼ਮੀਨ ਖਿਸਕਣ ਕਾਰਨ ਕਸ਼ਮੀਰ ਵੱਲ ਜਾਣ ਵਾਲੇ 3,000 ਤੋਂ ਵਧ ਵਾਹਨ ਹਾਈਵੇਅ 'ਤੇ ਫਸੇ ਹੋਏ ਹਨ। ਇਨ੍ਹਾਂ ਵਾਹਨਾਂ ਵਿਚ ਯਾਤਰੀ ਵਾਹਨਾਂ ਤੋਂ ਇਲਾਵਾ ਜ਼ਰੂਰੀ ਵਸਤੂਆਂ ਲੈ ਕੇ ਜਾ ਰਹੇ ਟਰੱਕ ਅਤੇ ਤੇਲ ਦੇ ਖਾਲੀ ਟੈਂਕਰ ਸ਼ਾਮਲ ਹਨ। ਹਾਈਵੇਅ ਬੰਦ ਰਹਿਣ ਕਾਰਨ ਫ਼ਲ ਅਤੇ ਸਬਜ਼ੀਆਂ ਸੜ ਰਹੀਆਂ ਹਨ ਅਤੇ ਮੁਰਗੀਆਂ ਦੀ ਮੌਤ ਹੋ ਰਹੀ ਹੈ। ਬਸ ਇੰਨਾ ਹੀ ਨਹੀਂ ਹਾਈਵੇਅ 'ਤੇ ਔਰਤਾਂ ਅਤੇ ਬੱਚਿਆਂ ਸਮੇਤ ਹਜ਼ਾਰਾਂ ਯਾਤਰੀ ਫਸੇ ਹੋਏ ਹਨ।
6ਵੇਂ ਪੜਾਅ 'ਚ 7 ਸੂਬਿਆਂ ਦੀਆਂ 59 ਸੀਟਾਂ 'ਤੇ ਹੋਵੇਗੀ ਵੋਟਿੰਗ
NEXT STORY