ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਫਤਿਹਗੰਜ ਪੂਰਬੀ ਥਾਣਾ ਖੇਤਰ 'ਚ ਲਖਨਊ-ਦਿੱਲੀ ਨੈਸ਼ਨਲ ਹਾਈਵੇ 'ਤੇ ਲੰਗੂਰਾਂ ਦੀ ਤਸਕਰੀ ਲੈ ਕੇ ਜਾ ਰਹੀ ਇਕ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਤਸਕਰ ਮੌਕੇ ਤੋਂ ਫਰਾਰ ਹੋ ਗਏ। ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਲੰਗੂਰ ਦੀ ਕਾਰ ਡਿਵਾਈਡਰ ਨਾਲ ਟਕਰਾਈ, ਤਸਕਰ ਫ਼ਰਾਰ
ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਦੱਸਿਆ ਕਿ ਮੰਗਲਵਾਰ ਤੜਕੇ ਕਰੀਬ 3 ਵਜੇ ਲਖਨਊ-ਦਿੱਲੀ ਰਾਸ਼ਟਰੀ ਹਵਾਈਵੇਅ 'ਤੇ ਹੁਲਾਸਨਗਰਾ ਓਵਰਬ੍ਰਿਜ ਨੇੜੇ ਬਰੇਲੀ ਜਾ ਰਹੀ ਇਕ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਨੁਕਸਾਨੀ ਗਈ। ਘਟਨਾ ਤੋਂ ਬਾਅਦ ਕਾਰ 'ਚ ਸਵਾਰ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਜਦੋਂ ਪੁਲਸ ਅਤੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਕਾਰ ਦੇ ਅੰਦਰ ਇਕ ਬੋਰੀ ਵਿਚ ਹਿਲਜੁਲ ਦੇਖੀ ਅਤੇ ਜਦੋਂ ਉਸ ਨੂੰ ਖੋਲ੍ਹਿਆ ਤਾਂ ਉਸ ਵਿਚ 10 ਲੰਗੂਰ ਮਿਲੇ।
ਮਾਮਲੇ ਦੀ ਬਾਰੀਕੀ ਨਾਲ ਕੀਤੀ ਜਾ ਰਹੀ ਜਾਂਚ
ਪੁਲਸ ਨੇ ਦੱਸਿਆ ਕਿ 8 ਲੰਗੂਰ ਫਰਾਰ ਹੋ ਗਏ ਜਦਕਿ 2 ਲੰਗੂਰ ਜ਼ਖਮੀ ਹਾਲਤ 'ਚ ਮਿਲੇ ਹਨ ਅਤੇ ਉਨ੍ਹਾਂ ਨੂੰ ਪਸ਼ੂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਇਕ ਨੂੰ ਬਰੇਲੀ ਦੇ ਭਾਰਤੀ ਵੈਟਰਨਰੀ ਰਿਸਰਚ ਇੰਸਟੀਚਿਊਟ ਵਿਚ ਭੇਜਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਕਾਰ ਡਰਾਈਵਰ ਦਾ ਨਾਂ ਯਾਸੀਨ ਹੈ ਅਤੇ ਗੱਡੀ ਦਾ ਮਾਲਕ ਵੀਰੇਸ਼ ਸ਼ਾਹਜਹਾਂਪੁਰ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੂੰ ਮਿਲੀ ਵੱਡੀ ਕਾਮਯਾਬੀ ; 25,000 ਦੇ ਇਨਾਮੀ ਮੁਲਜ਼ਮ ਨੂੰ ਮੁਕਬਾਲੇ ਮਗਰੋਂ ਕੀਤਾ ਕਾਬੂ
NEXT STORY