ਜੰਮੂ— ਪਿਛਲੇ 21 ਦਿਨਾਂ ਤੋਂ ਐੈੱਨ.ਐੈੱਚ. ਐੈੱਮ. ਕਰਮਚਾਰੀਆਂ ਨੇ ਸਰਕਾਰ ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਿਤ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕੀਤਾ ਸੀ ਪਰ ਸਰਕਾਰ ਵੱਲੋਂ ਕੋਈ ਵੀ ਜਵਾਬ ਨਾ ਮਿਲਣ 'ਤੇ ਅੱਜ ਉਨ੍ਹਾਂ ਨੇ ਸਕੱਤਰੇਤ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜਿਸ ਤਰ੍ਹਾਂ ਐੈੱਨ.ਐੈੱਚ.ਐੈੱਮ. ਦੇ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਸਨ, ਉਥੇ ਸਕੱਤਰੇਤ ਲੱਗੇ ਹੋਣ ਕਰਕੇ ਧਾਰਾ 144 ਲੱਗੀ ਰਹਿੰਦੀ ਹੈ।
ਐੈੱਨ.ਐੈੱਚ.ਐੈੱਮ. ਕਰਮਚਾਰੀਆਂ ਨੇ ਘੇਰਾਬੰਦੀ ਦੀ ਕੋਸ਼ਿਸ਼ ਕੀਤੀ ਸੀ ਤਾਂ ਉਥੇ ਪਹਿਲਾਂ ਤੋਂ ਮੌਜ਼ੂਦ ਪੁਲਸ ਫੋਰਸ ਨੇ ਉਨ੍ਹਾਂ 'ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਦਾ ਇਸਤੇਮਾਲ ਕੀਤਾ। ਇਸ ਲਾਠੀਚਾਰਜ 'ਚ ਕਈ ਕਰਮਚਾਰੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਚੋਂ ਮਹਿਲਾਂ ਕਰਮਚਾਰੀ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਜੰਮੂ ਦੇ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ। ਪ੍ਰਦਰਸ਼ਨ ਦੌਰਾਨ ਪੁਲਸ ਵਾਲਿਆਂ ਨੇ ਮੀਡੀਆ ਨਾਲ ਵੀ ਬਦਸਲੂਕੀ ਕੀਤੀ।
ਵਿਰੋਧੀ ਪਾਰਟੀਆਂ ਵੱਲੋਂ ਈ. ਵੀ. ਐੱਮ. ਦਾ ਵਿਰੋਧ
NEXT STORY