ਨਵੀਂ ਦਿੱਲੀ— ਅਜਿਹਾ ਨਜ਼ਰ ਆਉਂਦਾ ਹੈ ਕਿ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣ ਪਿੱਛੋਂ ਸਭ ਵੱਡੀਆਂ ਵਿਰੋਧੀ ਪਾਰਟੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮ.) ਦੀ ਵਰਤੋਂ ਕਰਨ ਦਾ ਵਿਰੋਧ ਕਰਨ ਦੀ ਤਿਆਰੀ ਵਿਚ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇ ਭਾਜਪਾ ਭਾਰੀ ਜਿੱਤ ਹਾਸਲ ਕਰਦੀ ਤਾਂ ਉਹ ਕਰਨਾਟਕ ਚੋਣਾਂ ਦੇ ਬਾਈਕਾਟ ਦਾ ਸੱਦਾ ਦੇ ਸਕਦੀਆਂ ਸਨ। ਕਾਂਗਰਸ, 'ਆਪ', ਮਮਤਾ ਬੈਨਰਜੀ, ਲਾਲੂ ਪ੍ਰਸਾਦ, ਮਾਇਆਵਤੀ ਅਤੇ ਖੱਬੇਪੱਖੀ ਪਾਰਟੀਆਂ ਨੇ ਮੁੜ ਤੋਂ ਬੈਲੇਟ ਪੇਪਰਾਂ ਨਾਲ ਵੋਟਾਂ ਪੁਆਏ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਦਲੀਲ ਦਿੱਤੀ ਕਿ ਅਮਰੀਕਾ ਵਰਗੇ ਵੱਡੇ ਦੇਸ਼ ਵਿਚ ਵੀ ਬੈਲੇਟ ਪੇਪਰਾਂ ਨਾਲ ਵੋਟਾਂ ਪੈਂਦੀਆਂ ਹਨ। ਉੱਤਰ ਪ੍ਰਦੇਸ਼ ਵਿਚ ਹੁਣੇ ਜਿਹੇ ਸਥਾਨਕ ਸਰਕਾਰ ਅਦਾਰਿਆਂ ਦੀਆਂ ਹੋਈਆਂ ਚੋਣਾਂ ਵਿਚ ਭਾਜਪਾ ਨੇ ਮੇਅਰ ਦੇ ਅਹੁਦੇ ਦੀਆਂ 16 ਵਿਚੋਂ 14 ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਥੇ ਈ. ਵੀ. ਐੱਮ. ਰਾਹੀਂ ਵੋਟਾਂ ਪੁਆਈਆਂ ਗਈਆਂ ਸਨ। ਉਨ੍ਹਾਂ ਇਹ ਵੀ ਕਿਹਾ ਕਿ 438 ਸਿਟੀ ਕੌਂਸਲ ਪ੍ਰਧਾਨਾਂ ਦੀਆਂ ਚੋਣਾਂ ਵਿਚ ਬੈਲੇਟ ਪੇਪਰਾਂ ਰਾਹੀਂ ਵੋਟਾਂ ਪਈਆਂ ਅਤੇ ਭਾਜਪਾ ਪੱਛੜ ਗਈ।
ਰਿਜ਼ਵੀ ਨੇ RSS ਨੂੰ ਵੇਚ ਦਿੱਤੀ ਹੈ ਆਪਣੀ ਆਤਮਾ - ਓਵੈਸੀ
NEXT STORY