ਸ਼ਾਹਜਹਾਂਪੁਰ— ਸ਼ਾਹਜਹਾਂਪੁਰ 'ਚ ਉਸ ਸਮੇਂ ਹੱਲਚੱਲ ਮਚ ਗਈ ਜਦੋਂ ਬੀ.ਜੇ.ਪੀ ਨੇਤਾ ਦੀ ਨੂੰਹ ਨੇ ਖੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਕਮਰੇ 'ਚ ਪੁੱਜੇ ਤਾਂ ਉਹ ਖੂਨ ਨਾਲ ਲੱਥਪੱਥ ਬਿਸਤਰ 'ਚ ਪਈ ਸੀ। ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਬੀ.ਜੇ.ਪੀ ਨੇਤਾ ਦੀ ਨੂੰਹ ਦੀ ਮੌਤ ਦੀ ਖਬਰ ਪਤਾ ਲੱਗੇ ਹੀ ਬਹੁਤ ਸਾਰੇ ਨੇਤਾ ਜ਼ਿਲਾ ਹਸਪਤਾਲ 'ਚ ਪੁੱਜੇ।
-ll.jpg)
ਜਾਣਕਾਰੀ ਮੁਤਾਬਕ ਮਾਮਲਾ ਜ਼ਿਲੇ ਦੇ ਸਦਰ ਬਾਜ਼ਾਰ ਥਾਣਾ ਖੇਤਰ ਦਾ ਹੈ। ਜਿੱਥੋਂ ਦੇ ਰਹਿਣ ਵਾਲੇ ਜ਼ਿਲਾ ਪੰਚਾਇਤ ਆਸ਼ੀਸ਼ ਅਵਸਥੀ ਦੀ ਪਤਨੀ ਮੋਨਿਕਾ ਅਵਸਥੀ ਘਰ ਦੇ ਤੀਜੀ ਮੰਜ਼ਲ 'ਤੇ ਬਣੇ ਕਮਰੇ 'ਚ ਇੱਕਲੀ ਸੀ। ਉਸ ਦਾ ਪਤੀ ਅਤੇ ਬੱਚੇ ਪਰਿਵਾਰ ਦੇ ਦੂਜੇ ਮੈਬਰਾਂ ਨਾਲ ਘਰ ਦੀ ਦੂਜੀ ਮੰਜ਼ਲ 'ਤੇ ਸਨ, ਉਦੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ।
ਆਵਾਜ਼ ਸੁਣਦੇ ਹੀ ਪਰਿਵਾਰ ਦੇ ਲੋਕ ਮੋਨਿਕਾ ਦੇ ਕਮਰੇ 'ਚ ਪੁੱਜੇ ਤਾਂ ਉਹ ਜ਼ਖਮੀ ਹਾਲਤ 'ਚ ਖੂਨ ਨਾਲ ਲੱਥਪੱਥ ਪਈ ਸੀ। ਉਸ ਦੇ ਪਤੀ ਦੀ ਲਾਇਸੈਂਸੀ ਬੰਦੂਕ ਬਿਸਤਰ 'ਤੇ ਪਈ ਸੀ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਆਏ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਉਸ ਦੇ ਬਾਅਦ ਔਰਤ ਦੀ ਲਾਸ਼ ਨੂੰ ਮੋਰਚਰੀ ਘਰ 'ਚ ਰੱਖਵਾ ਦਿੱਤਾ ਗਿਆ।
ਇਸ ਮਾਮਲੇ 'ਤੇ ਸੀ.ਓ ਸਿਟੀ ਸੁਮਿਤ ਸ਼ੁਕਲਾ ਦਾ ਕਹਿਣਾ ਹੈ ਕਿ ਪਹਿਲੀ ਦ੍ਰਿਸ਼ਟੀ 'ਚ ਇਹ ਆਤਮ-ਹੱਤਿਆ ਲੱਗ ਰਹੀ ਹੈ। ਔਰਤ ਨੇ ਘਰੇਲੂ ਵਿਵਾਦ ਦੇ ਚੱਲਦੇ ਖੁਦ ਨੂੰ ਗੋਲੀ ਮਾਰੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਦੇ ਬਾਅਦ ਹੀ ਸਾਫ ਹੋ ਸਕੇਗਾ ਕਿ ਗੋਲੀ ਕਿੰਨ੍ਹਾਂ ਹਾਲਾਤਾਂ 'ਚ ਲੱਗੀ ਹੈ।
ਮ੍ਰਿਤਕ ਔਰਤ ਨਿਗੋਹੀ ਦੇ ਸਾਬਕਾ ਬਲਾਕ ਮੁਖੀ ਵਿਨੋਦ ਅਵਸਥੀ ਦੀ ਨੂੰਹ ਹੈ। ਮ੍ਰਿਤਕਾ ਦੇ ਪਤੀ ਆਸ਼ੀਸ਼ ਮੌਜੂਦਾ ਜ਼ਿਲਾ ਪੰਚਾਇਤ ਦੇ ਮੈਂਬਰ ਹਨ। ਕੁਝ ਦਿਨ ਪਹਿਲੇ ਹੀ ਉਹ ਬੀ.ਜੇ.ਪੀ 'ਚ ਸ਼ਾਮਲ ਹੋਏ ਹਨ।
ਪੰਚਕੂਲਾ 'ਚ 5 ਥਾਵਾਂ 'ਤੇ ਆਇਆ ਭੂਚਾਲ, ਮਚੀ ਭੱਜਦੌੜ (ਤਸਵੀਰਾਂ)
NEXT STORY