ਨਵੀਂ ਦਿੱਲੀ - ਰੋਬੋਟਸ ਸਿਰਫ ਮਜ਼ਦੂਰਾਂ ਦਾ ਕੰਮ ਹੀ ਨਹੀਂ ਖੋਹਣਗੇ, ਹੁਣ ਉਹ ਨੇਤਾਵਾਂ ਨੂੰ ਵੀ ਟਿਕਾਣੇ ਲਾਉਣਗੇ। ਨਿਊਜ਼ੀਲੈਂਡ ਦੇ ਇਕ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅਜਿਹਾ ਰੋਬੋਟ ਬਣਾਇਆ ਹੈ, ਜਿਸ ਵਿਚ ਨੇਤਾਗਿਰੀ ਦੇ ਸਾਰੇ ਗੁਣ ਮੌਜੂਦ ਹਨ। ਉਕਤ ਵਿਗਿਆਨੀ ਦਾ ਦਾਅਵਾ ਹੈ ਕਿ ਉਸ ਦਾ ਬਣਾਇਆ ਰੋਬੋਟ ਮਾਨਵ ਨਿਊਜ਼ੀਲੈਂਡ ਵਿਚ ਹੋਣ ਵਾਲੀਆਂ 2020 ਦੀਆਂ ਚੋਣਾਂ ਵਿਚ ਉਮੀਦਵਾਰ ਵਜੋਂ ਖੜ੍ਹਾ ਹੋਵੇਗਾ।
21ਵੀਂ ਸਦੀ ਵਿਚ ਇਕ ਤੋਂ ਬਾਅਦ ਇਕ ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਹਨ। ਦੁਨੀਆ ਤਕਨੀਕ ਦੇ ਖੇਤਰ ਵਿਚ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਵਿਗਿਆਨੀ ਰੋਜ਼ ਨਵੀਆਂ ਖੋਜਾਂ ਨੂੰ ਅੰਜਾਮ ਦੇ ਰਹੇ ਹਨ। ਇਨਸਾਨਾਂ ਦੇ ਨਾਲ-ਨਾਲ ਹੁਣ ਰੋਬੋਟਸ ਵੀ ਕੰਪਨੀਆਂ ਵਿਚ ਕੰਮ ਕਰਦੇ ਦੇਖੇ ਜਾ ਰਹੇ ਹਨ। ਅਜੇ ਤਕ ਤਾਂ ਕੁਝ ਹਾਈਟੈਕ ਕੰਪਨੀਆਂ ਵਿਚ ਰੋਬੋਟਸ ਨੂੰ ਲੋਕਾਂ ਨੇ ਕੰਮ ਕਰਦੇ ਦੇਖਿਆ ਹੈ ਪਰ ਹੁਣ ਦੁਨੀਆ ਦੇ ਸਾਹਮਣੇ ਬਹੁਤ ਜਲਦੀ ਕੰਪਿਊਟਰ ਨੇਤਾ ਵੀ ਆ ਜਾਣਗੇ। ਪਿਛਲੇ ਮਹੀਨੇ ਸਾਊਦੀ ਅਰਬ ਦੀ ਸਰਕਾਰ ਨੇ ਸੋਫੀਆ ਨੂੰ ਦੁਨੀਆ ਦੀ ਪਹਿਲੀ ਰੋਬੋਟ ਸਿਟੀਜ਼ਨ ਦੀ ਮਾਨਤਾ ਦਿੱਤੀ। ਹੁਣ ਨਿਊਜ਼ੀਲੈਂਡ ਦੇ ਇਕ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਬਣਾਇਆ ਸੈਮ ਨਾਂ ਦਾ ਰੋਬੋਟ ਦੁਨੀਆ ਦਾ ਪਹਿਲਾ ਕੰਪਿਊਟਰ ਨੇਤਾ ਹੋਵੇਗਾ।
ਅਮਰਨਾਥ ਅੱਤਵਾਦੀ ਹਮਲੇ 'ਚ 48 ਜਾਨਾਂ ਬਚਾਉਣ ਵਾਲੇ ਡਰਾਈਵਰ ਨੂੰ ਮਿਲੇਗਾ ਬਹਾਦਰੀ ਐਵਾਰਡ
NEXT STORY