ਫਰੀਦਾਬਾਦ — ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਨੂੰ ਲੈ ਕੇ ਵਿਵਾਦ ਦਿਨੋਂ-ਦਿਨ ਵਧ ਰਿਹਾ ਹੈ। ਦੇਸ਼ ਭਰ 'ਚ ਫਿਲਮ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ। ਉਦਯੋਗ ਮੰਤਰੀ ਵਿਪੁਲ ਗੋਇਲ ਨੇ ਸੋਸ਼ਲ ਮੀਡੀਆ ਫੇਸਬੁੱਕ ਅਤੇ ਟਵਿੱਟਰ ਦੇ ਜ਼ਰੀਏ ਸੰਜੇ ਲੀਲਾ ਭੰਸਾਲੀ 'ਤੇ ਨਿਸ਼ਾਨਾ ਸਾਧਿਆ ਹੈ। ਉਦਯੋਗ ਮੰਤਰੀ ਨੇ ਫਿਲਮ ਨੂੰ ਲੈ ਕੇ ਸਮ੍ਰਿਤੀ ਇਰਾਨੀ ਅਤੇ ਫਿਲਮ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਇਨ੍ਹਾਂ ਦੋਵਾਂ ਨੂੰ ਜਨਤਕ ਭਾਵਨਾਵਾਂ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਚਿੱਠੀ ਲਿਖ ਕੇ ਕਿਹਾ ਕਿ ਮਨੋਰੰਜਨ ਲਈ ਅਲਾਉਦੀਨ ਖਿਲਜੀ ਦਾ ਵਡਿਆਈ ਕਰਨਾ ਗਲਤ ਹੈ। ਉਨ੍ਹਾਂ ਨੇ ਭੰਸਾਲੀ ਨੂੰ ਅਪੀਲ ਕੀਤੀ ਕਿ ਉਹ ਸ਼ਾਨਦਾਰ ਇਤਿਹਾਸ ਨੂੰ ਅੱਗੇ ਰੱਖਣ। ਫਿਲਮ ਨੂੰ ਵੇਚਣ ਲਈ ਇਤਿਹਾਸਕ ਤੱਥਾਂ ਨਾਲ ਖਿਲਵਾੜ ਕਰਨਾ ਠੀਕ ਨਹੀਂ।

ਗੋਇਲ ਨੇ ਫਿਲਮ ਦੇ ਡਾਇਰੈਕਟਰ ਨੂੰ ਲਿਖੇ ਪੱਤਰ 'ਚ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਫਿਲਮ 'ਚ ਜ਼ਰੂਰੀ ਸੋਧਾਂ ਕਰਕੇ ਰੀਲੀਜ਼ ਕੀਤਾ ਜਾਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਤਾਂ ਦੇਸ਼ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਿਵਾਦ ਖਤਮ ਕਰੋ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਵੀ ਇਸ ਫਿਲਮ ਦਾ ਵਿਰੋਧ ਕੀਤਾ ਸੀ।
ਕਰਨਾਟਕ ਦੇ ਗ੍ਰਹਿ ਮੰਤਰੀ ਦਾ ਦਾਅਵਾ- ਜਲਦ ਫੜੇ ਜਾਣਗੇ ਗੌਰੀ ਲੰਕੇਸ਼ ਦੇ ਕਾਤਲ
NEXT STORY