ਉਧਮਸਿੰਘ— ਉਤਰਾਖੰਡ 'ਚ ਭਾਰਤੀ ਨੌ ਸੈਨਾ ਦੇ ਆਈ.ਐਨ.ਐਸ ਵਿਸ਼ਾਖਾਪਟਨਮ 'ਚ ਤਾਇਨਾਤ ਲੈਫਟੀਨੈਂਟ ਨਿਤਿਨ ਮਲਹੋਤਰਾ ਦਾ ਲੰਬੀ ਬੀਮਾਰੀ ਦੇ ਚੱਲਦੇ ਦਿੱਲੀ ਦੇ ਆਰ.ਆਰ ਹਸਪਤਾਲ 'ਚ ਦੇਹਾਂਤ ਹੋ ਗਿਆ।
ਉਨ੍ਹਾਂ ਦੀ ਮ੍ਰਿਤ ਦੇਹ ਨੂੰ ਰੁਦਰਪੁਰ ਪਹੁੰਚਾ ਦਿੱਤਾ ਗਿਆ ਹੈ, ਜਿੱਥੇ ਪੂਰੀ ਸੈਨਾ ਸਨਮਾਨ ਨਾਲ ਸਲਾਮੀ ਦੇ ਕੇ ਉਨ੍ਹਾਂ ਦੀ ਮ੍ਰਿਤ ਦੇਹ ਨੂੰ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਨਿਤਿਨ ਦੇ ਦੇਹਾਂਤ ਨਾਲ ਪੂਰੇ ਇਲਾਕੇ 'ਚ ਦੁੱਖ ਦੀ ਲਹਿਰ ਛਾਅ ਗਈ ਹੈ।
ਜਾਣਕਾਰੀ ਮੁਤਾਬਕ ਨਿਤਿਨ 15 ਦਿਨਾਂ ਤੋਂ ਫੇਫੜਿਆਂ ਦੀ ਬੀਮਾਰੀ ਦਾ ਸ਼ਿਕਾਰ ਸਨ। ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲ 'ਚ ਇਲਾਜ ਲਈ ਲਿਆਇਆ ਗਿਆ ਸੀ, ਜਿੱਥੇ ਕਈ ਦਿਨਾਂ ਦੇ ਇਲਾਜ ਦੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ 1997 ਬੈਚ ਦੇ ਐਨ.ਡੀ.ਏ ਨੇੜੇ ਹੋਏ ਲੈਫਟੀਨੈਂਟ ਨਿਤਿਨ 20 ਸਾਲਾ 'ਚ ਭਾਰਤੀ ਨੌ ਸੈਨਾ ਦੇ ਕਈ ਸਥਾਨਾਂ 'ਤੇ ਤਾਇਨਾਤ ਰਹੇ। ਪੂਰੇ ਅਨੁਸ਼ਾਸਨ 'ਚ ਰਹਿੰਦੇ ਹੋਏ ਆਪਣੀ ਡਿਊਟੀ ਕਰਦੇ ਹੋਏ ਵੱਡੇ ਆਪਰੇਸ਼ਨ 'ਚ ਵੀ ਹਿੱਸਾ ਲਿਆ।
ਪ੍ਰਦੁੱਮਨ ਦੇ ਪਿਤਾ ਨੇ ਕਿਹਾ ਕਤਲ 'ਚ ਡੂੰਘਾ ਭੇਤ, ਦੋਸ਼ੀ ਨੂੰ ਅਡਲਟ ਦੀ ਤਰ੍ਹਾਂ ਕੀਤਾ ਜਾਵੇ ਟ੍ਰੀਟ
NEXT STORY