ਲਖਨਊ- ਪ੍ਰਾਣ ਪ੍ਰਤਿਸ਼ਠਾ ਦਾ ਦਿਵਯ ਅਨੁਸ਼ਠਾਨ ਪੂਰਾ ਹੋ ਗਿਆ ਹੈ ਅਤੇ ਭਗਵਾਨ ਰਾਮ ਮੰਦਰ 'ਚ ਵਿਰਾਜਮਾਨ ਹੋ ਗਏ ਹਨ। ਭਗਵਾਨ ਰਾਮ 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਆਪਣੇ ਸ਼ਾਨਦਾਰ ਮੰਦਰ 'ਚ ਵਿਰਾਜਮਾਨ ਹੋਏ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਦੁਪਹਿਰ ਰਾਮ ਮੰਦਰ ਦੇ ਗਰਭਗ੍ਰਹਿ 'ਚ ਪਹੁੰਚੇ ਅਤੇ ਪੂਜਾ ਸ਼ੁਰੂ ਕੀਤੀ। ਅਯੁੱਧਿਆ 'ਚ ਸ਼੍ਰੀਰਾਮ ਜਨਮਭੂਮੀ ਮੰਦਰ ਕੰਪਲੈਕਸ ਦੇ ਉੱਪਰ ਹੈਲੀਕਾਪਟਰ ਤੋਂ ਵਰਖਾ ਕੀਤੀ ਗਈ।
ਇਹ ਵੀ ਪੜ੍ਹੋ : PM ਮੋਦੀ ਦੇ ਹੈਲੀਕਾਟਰ ਤੋਂ ਸ਼ੂਟ ਹੋਈ ਅਯੁੱਧਿਆ ਦੀ ਵੀਡੀਓ, ਦੇਖੋ ਰਾਮ ਮੰਦਰ ਦਾ ਮਨਮੋਹਕ ਦ੍ਰਿਸ਼
ਪੀ.ਐੱਮ. ਮੋਦੀ ਨੇ ਹੱਥਾਂ 'ਚ ਚਾਂਦੀ ਦਾ ਛਤਰ ਲੈ ਕੇ ਰਾਮ ਮੰਦਰ ਦੇ ਗਰਭ ਗ੍ਰਹਿ 'ਚ ਪ੍ਰਵੇਸ਼ ਕੀਤਾ। ਉਨ੍ਹਾਂ ਦੇ ਠੀਕ ਨਾਲ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਬੈਠੇ ਹਨ। ਸ਼ੁੱਭ ਮਹੂਰਤ ਦੁਪਹਿਰ 12.29 ਵਜੇ ਤੋਂ 84 ਸਕਿੰਟ ਦੇ ਅੰਤਰਾਲ 'ਚ ਸ਼ਿਆਮ ਵਰਣ ਭਗਵਾਨ ਦੇ ਬਾਲ ਰੂਪ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਸੰਪੰਨ ਹੋਇਆ। ਦੱਸ ਦੇਈਏ ਕਿ ਮੈਸੂਰ ਦੇ ਫੇਮਸ ਮੂਰਤੀਕਾਰ ਅਰੁਣ ਯੋਗੀਰਾਜ ਨੇ ਭਗਵਾਨ ਰਾਮ ਦੀ ਇਤਿਹਾਸਕ ਮੂਰਤੀ ਬਣਾਈ ਹੈ। ਨਵੀਂ 51 ਇੰਚ ਦੀ ਮੂਰਤੀ ਵੀਰਵਾਰ ਨੂੰ ਮੰਦਰ ਦੇ ਗਰਭਗ੍ਰਹਿ 'ਚ ਰੱਖੀ ਗਈ ਸੀ। ਦੱਸ ਦੇਈਏ ਕਿ ਮੈਸੂਰ ਦੇ ਫੇਮਸ ਮੂਰਤੀਕਾਰ ਅਰੁਣ ਯੋਗੀਰਾਜ ਨੇ ਭਗਵਾਨ ਰਾਮ ਦੀ ਇਤਿਹਾਸਕ ਮੂਰਤੀ ਬਣਾਈ ਹੈ। ਨਵੀਂ 51 ਇੰਚ ਦੀ ਮੂਰਤੀ ਵੀਰਵਾਰ ਨੂੰ ਮੰਦਰ ਦੇ ਗਰਭਗ੍ਰਹਿ 'ਚ ਰੱਖੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੇ ਹੈਲੀਕਾਟਰ ਤੋਂ ਸ਼ੂਟ ਹੋਈ ਅਯੁੱਧਿਆ ਦੀ ਵੀਡੀਓ, ਦੇਖੋ ਰਾਮ ਮੰਦਰ ਦਾ ਮਨਮੋਹਕ ਦ੍ਰਿਸ਼
NEXT STORY