ਨੈਸ਼ਨਲ ਡੈਸਕ : ਪੰਜਾਬ ਵਿੱਚ ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਗਰਮੀ ਨੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਸਨ। ਬੁੱਧਵਾਰ ਨੂੰ ਨਾਭਾ ਵਿੱਚ ਮੀਂਹ ਤੇ ਗੜ੍ਹੇਮਾਰੀ ਹੋਈ ਤੇ ਰਾਤ ਸਮੇਂ ਪੰਜਾਬ ਦੇ ਬਹੁੱਤੇ ਇਲਾਕਿਆਂ ਅੰਦਰ ਮੀਂਹ ਹਨ੍ਹੇਰੀ ਨੇ ਮੌਸਮ ਵਿੱਚ ਠੰਢਕ ਵਧਾ ਦਿੱਤੀ। ਜਿਸ ਕਾਰਨ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ। ਵੀਰਵਾਰ ਸਵੇਰ ਤੋਂ ਹੀ ਧੂੜ ਭਰੀ ਹਨ੍ਹੇਰੀ ਦੇ ਨਾਲ ਠੰਡੀ-ਠਾਰ ਹਵਾ ਪੰਜਾਬ ਵਿੱਚ ਚੱਲ ਰਹੀ ਹੈ। ਜਿਸ ਨਾਲ ਵੀਰਵਾਰ ਨੂੰ ਵੀ ਤਾਪਮਾਨ ਵਿੱਚ ਕਾਫੀ ਕਮੀ ਵੇਖਣ ਨੂੰ ਮਿਲੀ।
ਉਧਰ ਦੂਜੇ ਪਾਸੇ ਜੇਕਰ ਗੱਲ਼ ਦੇਸ਼ ਦੇ ਦੂਜੇ ਸੂਬਿਆਂ ਦੀ ਕਰੀਏ ਤਾਂ ਜੰਮੂ-ਕਸ਼ਮੀਰ, ਹਿਮਾਚਲ ਤੇ ਪੰਜਾਬ ਤੋਂ ਲੈ ਕੇ ਦਿੱਲੀ, ਬਿਹਾਰ, ਉਤਰ ਪ੍ਰਦੇਸ਼ ਸਣੇ ਕਈ ਸੂਬਿਆਂ ਅੰਦਰ ਮੀਂਹ ਪੈਣ ਦੀ ਜਾਣਕਾਰੀ ਮਿਲੀ ਹੈ। ਵੀਰਵਾਰ ਦੁਪਹਿਰ ਨੂੰ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮੌਸਮ ਵਿੱਚ ਅਚਾਨਕ ਬਦਲਾਅ ਆਇਆ। ਅਸਮਾਨ ਵਿੱਚ ਬੱਦਲ ਛਾਏ ਰਹੇ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਹੋ ਗਿਆ ਅਤੇ ਇਸ ਦੇ ਨਾਲ ਹੀ ਬਿਜਲੀ ਡਿੱਗਣ ਕਾਰਨ ਕਈ ਜ਼ਿਲਿਆਂ ਅੰਦਰ ਵੱਡਾ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ। ਵੀਰਵਾਰ ਨੂੰ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੂਫਾਨ ਅਤੇ ਬਿਜਲੀ ਡਿੱਗਣ ਕਾਰਨ 58 ਲੋਕਾਂ ਦੀ ਜਾਨ ਚਲੀ ਗਈ। ਬਿਹਾਰ ਵਿੱਚ ਮੌਸਮ ਵਿਗੜਨ ਅਤੇ ਤੇਜ਼ ਹਵਾਵਾਂ ਕਾਰਨ ਕੁਝ ਜ਼ਿਲ੍ਹਿਆਂ ਵਿੱਚ ਕੰਧਾਂ ਡਿੱਗ ਗਈਆਂ, ਕੁਝ ਥਾਵਾਂ 'ਤੇ ਦਰੱਖਤ ਜੜ੍ਹੋਂ ਉੱਖੜ ਗਏ ਅਤੇ ਕਈ ਥਾਵਾਂ 'ਤੇ ਝੌਂਪੜੀਆਂ ਤਬਾਹ ਹੋ ਗਈਆਂ।
ਤੂਫਾਨ ਅਤੇ ਭਾਰੀ ਮੀਂਹ ਕਾਰਨ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 22 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਭੋਜਪੁਰ 'ਚ 5, ਗਯਾ 'ਚ 3, ਗੋਪਾਲਗੰਜ, ਪਟਨਾ, ਜਹਾਨਾਬਾਦ, ਅਰਵਾਲ ਅਤੇ ਮੁਜ਼ੱਫਰਪੁਰ 'ਚ 1-1 ਵਿਅਕਤੀ ਦੀ ਮੌਤ ਹੋ ਗਈ ਹੈ। ਨਾਲੰਦਾ ਦੇ ਮਾਨਪੁਰ ਦੇ ਨਗਮਾ ਪਿੰਡ ਵਿੱਚ ਇੱਕ ਮੰਦਰ 'ਤੇ ਦਰੱਖਤ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ, ਬਿਹਾਰ ਸ਼ਰੀਫ ਦੇ ਚਾਂਦਪੁਰ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ, ਨਾਲੰਦਾ ਖੰਡਰ, ਸਿਲਾਵ ਅਤੇ ਗਿਰੀਚਕ ਵਿੱਚ 1-1 ਵਿਅਕਤੀ ਦੀ ਮੌਤ ਹੋਈ। ਇਸ ਤੋਂ ਇਲਾਵਾ ਇਸਲਾਮਪੁਰ ਵਿੱਚ ਇੱਕ ਪੁਲ ਡਿੱਗਣ ਕਾਰਨ 3 ਲੋਕਾਂ ਦੀ ਜਾਨ ਚਲੀ ਗਈ। ਮਸਾਹੀ ਦੇ ਦਿਘਵਾਨ ਪਿੰਡ ਵਿੱਚ ਇੱਕ ਔਰਤ ਦੀ ਮੌਤ ਹੋ ਗਈ।
ਨਾਲੰਦਾ ਵਿੱਚ, ਪੁਲ ਡਿੱਗਣ ਨਾਲ ਦਾਦੀ, ਪੋਤਾ ਅਤੇ ਪੋਤੀ ਦੀ ਜਾਨ ਚਲੀ ਗਈ। ਭੋਜਪੁਰ ਵਿੱਚ, ਮਾਹੁਲੀ ਘਾਟ ਪੋਂਟੂਨ ਪੁਲ ਤੂਫਾਨ ਕਾਰਨ ਟੁੱਟ ਗਿਆ। ਭਾਰੀ ਤੂਫਾਨ ਅਤੇ ਮੀਂਹ ਕਾਰਨ, ਦਿੱਲੀ-ਹਾਵੜਾ ਅਤੇ ਝੱਜਾ ਕਿਉਲ ਮੁੱਖ ਲਾਈਨ 'ਤੇ ਰੇਲ ਆਵਾਜਾਈ ਵਿੱਚ ਵਿਘਨ ਪਿਆ।
ਪਾਈਪ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ
NEXT STORY