ਭੁਵਨੇਸ਼ਵਰ, (ਭਾਸ਼ਾ)- ਸ਼੍ਰੀ ਲਿੰਗਰਾਜ ਮੰਦਰ ਦੇ ਪੁਜਾਰੀ ਨੂੰ ਇੱਕ ਵਿਦੇਸ਼ੀ ਮਹਿਲਾ ਸੈਲਾਨੀ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਦੇ ਦੋਸ਼ ਹੇਠ ਬੁੱਧਵਾਰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਕੁੰਡੂ ਮਹਾਪਾਤਰਾ ਵਜੋਂ ਹੋਈ ਹੈ।
ਭੁਵਨੇਸ਼ਵਰ ਪੁਲਸ ਦੇ ਡਿਪਟੀ ਕਮਿਸ਼ਨਰ ਪ੍ਰਤੀਕ ਸਿੰਘ ਨੇ ਕਿਹਾ ਕਿ ਪੁਜਾਰੀ ਨੇ ਉਕਤ ਸਵੀਡਿਸ਼ ਔਰਤ ਨਾਲ ਉਸ ਸਮੇਂ ਦੁਰਵਿਵਹਾਰ ਕੀਤਾ ਜਦੋਂ ਉਹ ਲਿੰਗਰਾਜ ਮੰਦਰ ਨੇੜੇ ਇਕੱਲੀ ਘੁੰਮ ਰਹੀ ਸੀ। ਲਿੰਗਰਾਜ ਪੁਲਸ ਸਟੇਸ਼ਨ ’ਚ ਪੁਜਾਰੀ ਖਿਲਾਫ ਧਾਰਾ 341 ਤੇ 354 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਉਹ ਸਾਨੂੰ ਦਿੱਲੀ ਨਹੀਂ ਆਉਣ ਦੇ ਰਹੇ ਤਾਂ ਅਸੀਂ ਚੋਣਾਂ 'ਚ ਉਨ੍ਹਾਂ ਨੂੰ ਵੀ ਪਿੰਡ ਨਹੀਂ ਆਉਣ ਦੇਵਾਂਗੇ : ਰਾਕੇਸ਼ ਟਿਕੈਤ
NEXT STORY