ਨਵੀਂ ਦਿੱਲੀ- ਇਸ ਵਾਰ ਗਣਤੰਤਰ ਦਿਵਸ ਪਰੇਡ ਦੌਰਾਨ ਇਕਜੁਟਤਾ ਅਤੇ ਏਕੀਕਰਨ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਪਹਿਲੀ ਵਾਰ ਤਿੰਨਾਂ ਸੈਨਾਵਾਂ ਦੀ ਝਾਕੀ ਕਰਤੱਵ ਪੱਥ 'ਤੇ ਦਿਖਾਈ ਦੇਵੇਗੀ। ਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ 'ਮਜ਼ਬੂਤ ਅਤੇ ਸੁਰੱਖਿਅਤ ਭਾਰਤ' ਥੀਮ ਨਾਲ ਇਹ ਝਾਕੀ ਹਥਿਆਰਬੰਦ ਫ਼ੋਰਸਾਂ 'ਚ ਇਕਜੁਟਤਾ ਅਤੇ ਏਕੀਕਰਨ ਲਈ ਸੰਕਲਪਿਕ ਦ੍ਰਿਸ਼ਟੀਕੋਣ ਨੂੰ ਪ੍ਰਦਰਸ਼ਿਤ ਕਰੇਗੀ, ਜਿਸ ਨਾਲ ਰਾਸ਼ਟਰੀ ਸੁਰੱਖਿਆ ਅਤੇ ਸੰਚਾਲਨ ਉੱਤਮਤਾ ਯਕੀਨੀ ਹੋਵੇਗੀ। ਝਾਕੀ 'ਚ ਤਿੰਨੋਂ ਸੈਨਾਵਾਂ ਵਿਚਾਲੇ ਨੈੱਟਵਰਕਿੰਗ ਅਤੇ ਸੰਚਾਰ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਇਕ ਸੰਯੁਕਤ ਸੰਚਾਲਨ ਰੂਮ ਨੂੰ ਦਰਸਾਇਆ ਜਾਵੇਗਾ। ਇਹ ਸਵਦੇਸ਼ੀ ਮੁੱਖ ਜੰਗੀ ਟੈਂਕ ਅਰਜੁਨ, ਤੇਜਸ ਮਾਰਕ-2 ਲੜਾਕੂ ਜਹਾਜ਼, ਉੱਨਤ ਹਲਕੇ ਹੈਲੀਕਾਪਟਰ, ਵਿਨਾਸ਼ਕਾਰੀ ਵਿਸ਼ਾਖਾਪਟਨਮ ਅਤੇ ਇਕ ਰਿਮੋਟ ਸੰਚਾਲਿਤ ਏਅਰਕ੍ਰਾਫਟ ਨਾਲ ਜ਼ਮੀਨ, ਪਾਣੀ ਅਤੇ ਹਵਾ 'ਚ ਤਾਲਮੇਲ ਆਪਰੇਸ਼ਨਾਂ ਦਾ ਪ੍ਰਦਰਸ਼ਨ ਕਰਦੇ ਹੋਏ ਯੁੱਧ ਦੇ ਮੈਦਾਨ ਦਾ ਦ੍ਰਿਸ਼ ਪ੍ਰਦਰਸ਼ਿਤ ਕਰੇਗੀ।
ਇਹ ਬਹੁ-ਡੋਮੇਨ ਸੰਚਾਲਨ 'ਚ ਤਿੰਨੋਂ ਸੈਨਾਵਾਂ ਵਿਚਾਲੇ ਤਾਲਮੇਲ ਨੂੰ ਦਰਸਾਉਂਦਾ ਹੈ। ਇਹ ਮੰਚ ਰੱਖਿਆ ਖੇਤਰ 'ਚ 'ਆਤਮਨਿਰਭਰਤਾ' ਹਾਸਲ ਕਰਨ ਦੇ ਵਿਜਨ ਦਾ ਉਦਾਹਰਣ ਹੈ। ਰੱਖਿਆ ਮੰਤਰਾਲਾ 'ਚ ਇਸ ਸਾਲ ਨੂੰ 'ਸੁਧਾਰਾਂ ਦਾ ਸਾਲ' ਐਲਾਨ ਕੀਤਾ ਗਿਆ ਹੈ। ਫ਼ੌਜ ਮਾਮਲਿਆਂ ਦੇ ਵਿਭਾਗ ਦੇ ਮੂਲ 'ਚ ਸੰਯੁਕਤਤਾ ਅਤੇ ਏਕੀਕਰਨ ਹੈ। ਇਨ੍ਹਾਂ ਨੂੰ ਸਮਕਾਲੀ ਅਤੇ ਭਵਿੱਖ ਦੇ ਸੰਘਰਸ਼ਾਂ 'ਚ ਹਥਿਆਰਬੰਦ ਫੋਰਸਾਂ ਦੀ ਯੁੱਧ ਸਮਰੱਥਾ ਨੂੰ ਵੱਧ ਤੋਂ ਵੱਧ ਕਰਨ ਦੀ ਦਿਸ਼ਾ 'ਚ ਪ੍ਰਮੁੱਖ ਨਿਰਮਾਣ ਬਲਾਕਾਂ ਵਜੋਂ ਪਛਾਣਿਆ ਜਾਂਦਾ ਹੈ। ਤਿੰਨੋਂ ਸੈਨਾਵਾਂ ਵਿਚਾਲੇ ਤਾਲਮੇਲ ਨਾਲ ਪ੍ਰੇਰਿਤ ਸੰਯੁਕਤਤਾ ਅਤੇ ਏਕੀਕਰਨ ਦੀ ਦਿਸ਼ਾ 'ਚ ਇਹ ਵਿਕਾਸ, ਰਾਸ਼ਟਰੀ ਹਿੱਤਾਂ ਦੀ ਸੁਰੱਖਿਆ 'ਚ ਸਾਂਝੀ ਜ਼ਿੰਮੇਵਾਰੀ ਅਤੇ ਏਕੀਕ੍ਰਿਤ ਕਾਰਵਾਈ ਦੀ ਸੰਸਕ੍ਰਿਤੀ ਨੂੰ ਉਤਸ਼ਾਹ ਦੇ ਕੇ ਦੇਸ਼ ਦੀ ਫ਼ੌਜ ਸਮਰੱਥਾ ਨੂੰ ਮਹੱਤਵਪੂਰਨ ਰੂਪ ਨਾਲ ਵਧਾਏਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਤੀਸ਼ ਦੇ ਫਿੱਕੇ ਪੈ ਰਹੇ ਕ੍ਰਿਸ਼ਮੇ ਤੋਂ ਭਾਜਪਾ ਚਿੰਤਤ
NEXT STORY