ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਘਰ ਦਾ ਲੈਂਟਰ ਚੁੱਕਦੇ ਸਮੇਂ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ 12 ਮਜ਼ਦੂਰ ਜੈਕ ਲਾ ਕੇ ਲੈਂਟਰ ਉੱਚਾ ਚੁੱਕ ਰਹੇ ਸਨ ਕਿ ਅਚਾਨਕ ਲੈਂਟਰ ਡਿੱਗ ਗਿਆ, ਜਿਸ ਵਿਚ 6 ਮਜ਼ਦੂਰ ਮਲਬੇ ਹੇਠਾਂ ਦੱਬੇ ਗਏ ਸਨ। ਪਿੰਡ ਵਾਲਿਆਂ ਨੇ ਮਲਬੇ ਹੇਠਾਂ ਦੱਬੇ ਮਜ਼ਦੂਰਾਂ ਨੂੰ ਕੱਢਿਆ, ਜਿਸ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਉੱਥੇ ਹੀ 4 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿਚ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਹਾਰਨਪੁਰ ਦੇ ਸਰਸਾਵਾ ਥਾਣਾ ਖੇਤਰ ਦੇ ਪਿੰਡ ਢਿੱਕਾ ਕਲਾ ਪਿੰਡ ਦਾ ਰਹਿਣ ਵਾਲਾ ਜਲੀਲ ਆਪਣੇ ਪੁਰਾਣੇ ਘਰ ਦਾ ਲੈਂਟਰ ਉੱਚਾ ਕਰਵਾ ਰਿਹਾ ਸੀ। ਉਸ ਨੇ ਲੈਂਟਰ ਚੁੱਕਣ ਲਈ 12 ਮਜ਼ਦੂਰਾਂ ਨੂੰ ਬੁਲਾਇਆ ਸੀ। ਠੇਕੇਦਾਰ ਮੀਰਹਾਸਨ ਮਜ਼ਦੂਰਾਂ ਸਮੇਤ ਪਹੁੰਚਿਆ ਸੀ। ਪੁਰਾਣੇ ਲੈਂਟਰ ਨੂੰ ਚੁੱਕਣ ਲਈ ਘਰ ਦੇ ਹੇਠਾਂ ਕਈ ਜੈਕ ਰੱਖੇ ਗਏ ਸਨ। ਜਦੋਂ ਜੈਕ ਦੀ ਮਦਦ ਨਾਲ ਲੈਂਟਰ ਨੂੰ ਚੁੱਕਿਆ ਜਾ ਰਿਹਾ ਸੀ ਤਾਂ ਅਚਾਨਕ ਇਕ ਪੁਰਾਣੀ ਕੰਧ ਖਿਸਕ ਗਈ। ਕੰਧ ਖਿਸਕਦੇ ਹੀ ਪੂਰਾ ਲੈਂਟਰ ਢਹਿ ਗਿਆ ਅਤੇ 6 ਮਜ਼ਦੂਰ ਲੈਂਟਰ ਦੇ ਮਲਬੇ ਹੇਠਾਂ ਦੱਬ ਗਏ।
ਲੈਂਟਰ ਡਿੱਗਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਤੁਰੰਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਤੁਰੰਤ ਮਲਬੇ ਹੇਠ ਦੱਬੇ ਮਜ਼ਦੂਰਾਂ ਨੂੰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ। ਪਿੰਡ ਵਾਸੀਆਂ ਨੇ ਮਲਬੇ ਹੇਠ ਦੱਬੇ ਸਾਰੇ ਛੇ ਮਜ਼ਦੂਰਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ਵਿਚੋਂ ਦੋ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਮਜ਼ਦੂਰਾਂ ਦੀ ਪਛਾਣ ਸ਼ਹਿਜ਼ਾਦ ਅਤੇ ਰਾਜੇਂਦਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਹੋਰ ਮਜ਼ਦੂਰ ਹਸੀਨ, ਇੰਤਜ਼ਾਰ, ਸ਼ੌਕੀਨ ਅਤੇ ਸ਼ਾਜ਼ੇਬ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਭੂਟਾਨ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਦੱਸਿਆ ਆਪਣਾ 'Mentor'
NEXT STORY