ਨੈਸ਼ਨਲ ਡੈਸਕ — ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਐਤਵਾਰ ਰਾਤ ਨੂੰ ਰਾਜ ਸਭਾ ਦੇ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਭਾਜਪਾ ਨੇ 2019 ਵਿਚ ਹੋਣ ਵਾਲੀਆਂ ਆਮ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ, ਜਾਤੀ ਅਧਾਰਤ ਗਣਿਤ ਵੀ ਅਪਨਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਨੇ ਉੱਤਰ ਪ੍ਰਦੇਸ਼ ਤੋਂ ਅਸ਼ੋਕ ਬਾਜਪੇਈ, ਵਿਜੇਪਾਲ ਸਿੰਘ ਤੋਮਰ, ਸਕਲ ਦੀਪ ਨੂੰ ਟਿਕਟ ਦੇ ਕੇ ਬ੍ਰਾਹਮਣ ਅਤੇ ਪਿਛੜੇ ਵਰਗ ਦੇ ਵੋਟਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਰੋੜੀਲਾਲ ਮੀਣਾ ਅਤੇ ਨਾਰਾਇਣ ਰਾਣੇ ਵੀ ਸ਼ਾਮਿਲ
ਭਾਜਪਾ ਨੇ ਅਪਰੈਲ ਵਿਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਐਤਵਾਰ ਰਾਤ ਨੂੰ ਉਮੀਦਵਾਰਾਂ ਦੇ ਨਾਮ ਘੋਸ਼ਿਤ ਕਰ ਦਿੱਤੇ ਹਨ। ਭਾਰਤੀ ਜਨਤਾ ਪਾਰਟੀ ਨੇ ਛੱਤੀਸਗੜ੍ਹ ਤੋਂ ਸ਼੍ਰੀਮਤੀ ਸਰੋਜ ਪਾਂਡੇ ਨੂੰ ਰਾਜ ਸਭਾ ਦਾ ਉਮੀਦਵਾਰ ਬਣਾਇਆ ਹੈ।
ਉੱਤਰਾਖੰਡ ਤੋਂ ਅਨਿਲ ਬਲੂਨੀ, ਰਾਜਸਥਾਨ ਤੋਂ ਕਰੋੜੀਲਾਲ ਮੀਣਾ ਅਤੇ ਮਦਨ ਲਾਲ ਸੈਣੀ ਨੂੰ ਟਿਕਟ ਦਿੱਤਾ ਗਿਆ ਹੈ। ਦੂਜੇ ਪਾਸੇ ਮਹਾਰਾਸ਼ਟਰ ਤੋਂ ਨਾਰਾਇਣ ਰਾਣੇ, ਵੀ.ਮੁਰਲੀਧਰਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਹਰਿਆਣਾ ਤੋਂ ਸੇਵਾ ਮੁਕਤ ਲੈਫਟੀਨੈਂਟ ਜਨਰਲ ਡੀ.ਵੀ. ਵਤਸ ਨੂੰ ਰਾਜ ਸਭਾ ਦਾ ਉਮੀਦਵਾਰ ਬਣਾਇਆ ਗਿਆ ਹੈ ਜਦੋਂਕਿ ਮੱਧ ਪ੍ਰਦੇਸ਼ ਤੋਂ ਅਜੇ ਪ੍ਰਤਾਪ ਸਿੰਘ ਅਤੇ ਕੈਲਾਸ਼ ਸੋਨੀ ਨੂੰ ਰਾਜ ਸਭਾ ਭੇਜਿਆ ਜਾਵੇਗਾ।
ਭਾਜਪਾ ਨੇ ਉੱਤਰ ਪ੍ਰਦੇਸ਼ ਤੋਂ ਅਸ਼ੋਕ ਵਾਜਪੇਈ, ਵਿਜੇ ਪਾਲ ਸਿੰਘ ਤੋਮਰ, ਸਕਲ ਦੀਪ, ਕਾਂਤਾ ਕਾਰਡਮ, ਅਨਿਲ ਜੈਨ, ਪਾਰਟੀ ਦੇ ਕੌਮੀ ਬੁਲਾਰੇ ਜੀ.ਵੀ.ਐੱਲ. ਨਰਸਿਮਹਾ ਰਾਵ ਅਤੇ ਹਰਨਾਥ ਸਿੰਘ ਯਾਦਵ ਨੂੰ ਰਾਜ ਸਭਾ ਦਾ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਕਰਨਾਟਕ ਤੋਂ ਰਾਜੀਵ ਚੰਦਰਸ਼ੇਖਰ ਅਤੇ ਝਾਰਖੰਡ ਤੋਂ ਸਮੀਰ ਉਰਨਵ ਨੂੰ ਟਿਕਟ ਦਿੱਤਾ ਗਿਆ ਹੈ।


ਜੰਮੂ-ਕਸ਼ਮੀਰ : ਅਨੰਤਨਾਗ 'ਚ ਸੁਰੱਖਿਆ ਫੋਰਸ ਨੇ ਢੇਰ ਕੀਤੇ ਤਿੰਨ ਅੱਤਵਾਦੀ
NEXT STORY