ਜੰਮੂ-ਕਸ਼ਮੀਰ — ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਸੁਰੱਖਿਆ ਫੋਰਸ ਦੇ ਨਾਲ ਮੁਕਾਬਲੇ 'ਚ ਤਿੰਨ ਅੱਤਵਾਦੀ ਮਾਰੇ ਗਏ। ਅੱਤਵਾਦੀ ਅਤੇ ਸੁਰੱਖਿਆ ਫੋਰਸ ਵਿਚ ਇਹ ਮੁਕਬਲਾ ਸੋਮਵਾਰ ਦੀ ਸਵੇਰ ਨੂੰ ਹੋਇਆ। ਅਧਿਕਾਰੀਆਂ ਅਨੁਸਾਰ ਖੇਤਰ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ 'ਤੇ ਨੈਸ਼ਨਲ ਰਾਈਫਲਜ਼, ਜੰਮੂ-ਕਸ਼ਮੀਰ ਪੁਲਸ ਦੀ ਵਿਸ਼ੇਸ਼ ਟੀਮ ਅਤੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੇ ਅਨੰਤਨਾਗ ਜ਼ਿਲੇ ਦੇ ਹਕੂਰਾ ਵਿਚ ਅੱਜ ਸਵੇਰੇ ਇਕ ਇਕ ਸਾਂਝੇ ਤਲਾਸ਼ੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਅਨੰਤਨਾਗ ਵਿਚ ਇੰਟਰਨੈੱਟ ਸੇਵਾ ਬੰਦ
ਸੁਰੱਖਿਆ ਫੋਰਸ ਜਿਸ ਸਮੇਂ ਪਿੰਡ ਦੇ ਇਕ ਖਾਸ ਖੇਤਰ ਵਲ ਵਧ ਰਹੀ ਸੀ ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸਦੇ ਜਵਾਬ ਵਿਚ ਸੁਰੱਖਿਆ ਫੋਰਸ ਨੇ ਵੀ ਕਾਰਵਾਈ ਕਰਦੇ ਹੋਏ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਤਿੰਨ ਅੱਤਵਾਦੀਆਂ 'ਚੋਂ ਦੋ ਸਥਾਨਕ ਅਤੇ ਇਕ ਵਿਦੇਸ਼ੀ ਹੈ। ਇਨ੍ਹਾਂ ਕੋਲੋਂ ਵੱਡੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਇਸ ਦੌਰਾਨ ਇਲਾਕੇ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਅਨੰਤਨਾਗ ਜ਼ਿਲੇ ਵਿਚ ਮੋਬਾਈਲ ਇੰਟਰਨੈੱਟ ਸੇਵਾ ਨੂੰ ਮੁਅੱਤਲ ਕਰ ਦਿੱਤਾ ਹੈ।
ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਨੇ ਪਤਨੀ ਸਮੇਤ ਤਾਜ ਦਾ ਕੀਤਾ ਦੀਦਾਰ
NEXT STORY