ਉੱਤਰ ਪ੍ਰਦੇਸ਼- ਲਾਕਡਾਊਨ ਦਰਮਿਆਨ ਵੱਖ-ਵੱਖ ਸੂਬਿਆਂ ਤੋਂ ਆਪਣੇ ਗ੍ਰਹਿ ਜ਼ਿਲੇ ਪਹੁੰਚ ਰਹੇ ਪ੍ਰਵਾਸੀ ਮਜ਼ਦੂਰਾਂ 'ਚ ਕੋਰੋਨਾ ਇਨਫੈਕਸ਼ਨ ਦਾ ਮਾਮਲਾ ਵਧਦਾ ਦਿਖਾਈ ਦੇ ਰਿਹਾ ਹੈ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ ਦਾ ਹੈ। ਮਹਾਰਾਸ਼ਟਰ ਤੋਂ ਬਸਤੀ ਪਹੁੰਚੇ 7 ਮਜ਼ਦੂਰ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਸਤੀ ਦੇ ਡੀ.ਐੱਮ. ਨੇ ਦੱਸਿਆ ਕਿ ਉਹ ਮਜ਼ਦੂਰ ਸਰਕਾਰੀ ਬੱਸਾਂ 'ਚ ਸਵਾਰ ਹੋ ਕੇ ਮਹਾਰਾਸ਼ਟਰ ਤੋਂ ਝਾਂਸੀ ਹੁੰਦੇ ਹੋਏ ਬਸਤੀ ਪਹੁੰਚੇ ਹਨ।
ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ, 2 ਮਈ (ਸ਼ਨੀਵਾਰ) ਸਵੇਰੇ 9 ਵਜੇ ਤੱਕ ਉੱਤਰ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ 3024 ਕੇਸ ਆ ਚੁਕੇ ਹਨ। ਹਾਲਾਂਕਿ ਇਨਾਂ 'ਚੋਂ 654 ਲੋਕ ਪੂਰੀ ਤਰਾਂ ਨਾਲ ਸਿਹਤਮੰਦ ਹੋ ਚੁਕੇ ਹਨ ਅਤੇ 42 ਲੋਕਾਂ ਦੀ ਮੌਤ ਹੋ ਚੁਕੀ ਹੈ। ਕੋਰੋਨਾ ਵਾਇਰਸ ਨਾਲ ਸਭ ਤੋਂ ਵਧ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ, ਜਿੱਥੇ ਹੁਣ ਤੱਕ 485 ਲੋਕਾਂ ਦੀ ਮੌਤ ਹੋ ਚੁਕੀ ਹੈ। ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ ਕੁੱਲ 13870 ਪਾਜ਼ੀਟਿਵ ਕੇਸ ਮਿਲ ਚੁਕੇ ਹਨ। ਕੋਰੋਨਾ ਦੇ ਇਨਾਂ ਕੁੱਲ ਮਾਮਲਿਆਂ 'ਚੋਂ 11506 ਐਕਟਿਵ ਕੇਸ ਹਨ ਅਤੇ 1879 ਲੋਕ ਪੂਰੀ ਤਰਾਂ ਨਾਲ ਸਵਸਥ ਹੋ ਚੁਕੇ ਹਨ ਜਾਂ ਛੁੱਟੀ ਦੇ ਦਿੱਤੀ ਗਈ ਹੈ।
ਲਾਕਡਾਊਨ : ਦੇਸ਼ ਦੇ 3 ਸੂਬੇ ਬਣੇ ਕੋਰੋਨਾ ਵਾਇਰਸ ਦਾ 'ਗੜ੍ਹ', ਹਾਲਾਤ ਚਿੰਤਾਜਨਕ
NEXT STORY