ਸ਼ਿਮਲਾ— ਕੇਂਦਰੀ ਚੋਣ ਕਮਿਸ਼ਨ ਨੇ ਐਤਵਾਰ ਨੂੰ 2019 ਦੀਆਂ ਆਮ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਵਲੋਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੇਸ਼ ਦੀਆਂ ਸਾਰੇ ਰਾਜਾਂ 'ਚ ਲੋਕ ਸਭਾ ਚੋਣਾਂ ਅਤੇ ਚਾਰ ਰਾਜਾਂ 'ਚ ਵਿਧਾਨ ਸਭਾ ਚੋਣਾਂ ਦੀ ਨੋਟੀਫਿਕੇਸਨ ਜਾਰੀ ਕੀਤੀ ਹੈ। ਕਮਿਸ਼ਨਰ ਨੇ ਜੋ ਸ਼ੈਡਿਊਲ ਜਾਰੀ ਕੀਤਾ ਹੈ, ਉਸ ਅਨੁਸਾਰ ਹਿਮਾਚਲ ਪ੍ਰਦੇਸ਼ 'ਚ ਲੋਕ ਸਭਾ ਦੀਆਂ 4 ਸੀਟਾਂ 'ਤੇ 7ਵੇਂ ਯਾਨੀ ਆਖਰੀ ਪੜਾਅ 'ਚ 19 ਮਈ ਨੂੰ ਵੋਟਿੰਗ ਹੋਵੇਗੀ। ਵੋਟਿੰਗ ਦੇ ਚਾਰ ਦਿਨ ਬਾਅਦ ਹੀ 23 ਮਈ ਨੂੰ ਨਤੀਜਿਆਂ ਦਾ ਐਲਾਨ ਹੋ ਜਾਵੇਗਾ। ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ 11 ਅਪ੍ਰੈਲ ਨੂੰ ਹੋਵੇਗੀ। ਇਹ ਚੋਣਾਂ ਚਾਰ ਸੀਟਾਂ ਕਾਂਗੜਾ, ਮੰਡੀ, ਹਮੀਰਪੁਰ ਅਤੇ ਸ਼ਿਮਲਾ ਸੰਸਦੀ ਸੀਟ 'ਤੇ ਹੋਣਗੀਆਂ। ਹਿਮਾਚਲ 'ਚ 50 ਲੱਖ 96 ਹਜ਼ਾਰ 869 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ 'ਚ 25 ਲੱਖ 84 ਹਜ਼ਾਰ 183 ਪੁਰਸ਼ ਵੋਟਰ ਅਤੇ 25 ਲੱਖ 12 ਹਜ਼ਾਰ 627 ਮਹਿਲਾ ਵੋਟਰ ਰਜਿਸਟਰਡ ਹਨ। ਮੁੱਖ ਚੋਣ ਅਧਿਕਾਰੀ ਦੇਵੇਸ਼ ਕੁਮਾਰ ਨੇ ਦੱਸਿਆ ਕਿ ਚੋਣ ਵਿਭਾਗ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ।
ਲੋਕ ਸਭਾ ਚੋਣਾਂ 'ਚ ਪ੍ਰਦੇਸ਼ 'ਚ 18 ਤੋਂ 19 ਸਾਲ ਦੀ ਉਮਰ ਵਾਲੇ 88 ਹਜ਼ਾਰ 127 ਵੋਟਰ ਪਹਿਲੀ ਵਾਰ ਚੋਣਾਂ 'ਚ ਆਪਣਾ ਵੋਟ ਪਾਉਣਗੇ। ਪ੍ਰਦੇਸ਼ 'ਚ ਨਵੇਂ ਵੋਟਰਾਂ ਦਾ ਨਾਂ ਵੋਟਰ ਸੂਚੀ 'ਚ ਦਰਜ ਕਰਵਾਉਣ ਲਈ ਚੋਣ ਵਿਭਾਗ ਨੇ ਪ੍ਰਦੇਸ਼ ਭਰ 'ਚ ਵਿਸ਼ੇਸ਼ ਮੁਹਿੰਮ ਚਲਾਈ ਸੀ। ਪੇਂਡੂ ਸਭਾ ਦੀਆਂ ਬੈਠਕਾਂ ਦੇ ਮਾਧਿਅਮ ਨਾਲ ਨਵੇਂ ਵੋਟਰਾਂ ਦਾ ਨਾਂ ਵੋਟਰ ਸੂਚੀ 'ਚ ਸ਼ਾਮਲ ਕੀਤਾ ਗਿਆ। ਛੁੱਟ ਚੁਕੇ ਲੋਕਾਂ ਦਾ ਨਾਂ ਵੋਟਰ ਸੂਚੀ 'ਚ ਦਰਜ ਕਰਵਾਉਣ ਦੀ ਇਹ ਪ੍ਰਕਿਰਿਆ ਅਜੇ ਜਾਰੀ ਹੈ। ਲੋਕ ਅਪਣਾ ਨਾਮ ਵੋਟਰ ਸੂਚੀ 'ਚ ਦਰਜ ਕਰਵਾ ਸਕਦੇ ਹਨ।
ਇਸ ਦੀਆਂ ਤਿਆਰੀਆਂ ਨੂੰ ਲੈ ਕੇ ਰਾਜ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇਵੇਸ਼ ਕੁਮਾਰ ਨੂੰ ਐਤਵਾਰ ਨੂੰ ਜ਼ਿਲਾ ਚੋਣ ਅਧਿਕਾਰੀਆਂ (ਡੀ.ਈ.ਓ.) ਅਤੇ ਪੁਲਸ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੈਂਸਿੰਗ ਕਰ ਕੇ ਹੁਣ ਤੱਕ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੁੰਦੇ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਈ ਹੈ। ਚੋਣਾਂ ਜ਼ਾਬਤਾ ਨਾਲ ਸੰਬੰਧਤ ਸਾਰੇ ਮਾਮਲਿਆਂ 'ਤੇ ਤੁਰੰਤ ਨੋਟਿਸ ਲਿਆ ਜਾਵੇਗਾ।
ਮਾਮੇ ਦੀ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
NEXT STORY