ਨਵੀਂ ਦਿੱਲੀ— ਲੋਕ ਸਭਾ 'ਚ ਬੁੱਧਵਾਰ ਪ੍ਰਸ਼ਨਕਾਲ ਦੌਰਾਨ 20 ਸਵਾਲ ਪੁੱਛੇ ਗਏ ਅਤੇ ਮੰਤਰੀਆਂ ਨੇ ਉਨ੍ਹਾਂ ਦੇ ਜਵਾਬ ਦਿੱਤੇ। ਪ੍ਰਸ਼ਨਕਾਲ ਪੂਰਾ ਹੋਣ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ 'ਤੇ ਮੈਂਬਰਾਂ ਅਤੇ ਮੰਤਰੀਆਂ ਨੂੰ ਵਧਾਈ ਦਿੱਤੀ। ਸਦਨ 'ਚ ਪ੍ਰਸ਼ਨਕਾਲ ਦੌਰਾਨ ਜ਼ੁਬਾਨੀ ਪ੍ਰਸ਼ਨਾਂ ਦੀ ਸੂਚੀ 'ਚ ਅੰਕਿਤ ਸਾਰੇ 20 ਪ੍ਰਸ਼ਨ ਪੁੱਛੇ ਗਏ ਅਤੇ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ ਗਏ। ਇਨ੍ਹਾਂ 'ਚ ਜਿਨ੍ਹਾਂ ਪ੍ਰਸ਼ਨਾਂ ਦੇ ਪ੍ਰਸ਼ਨਕਰਤਾ ਸਦਨ 'ਚ ਹਾਜ਼ਰ ਨਹੀਂ ਸਨ, ਉਨ੍ਹਾਂ ਦੇ ਜਵਾਬ ਸੰਬੰਧਤ ਮੰਤਰੀਆਂ ਨੇ ਸਦਨ ਦੇ ਮੇਜ਼ 'ਤੇ ਰੱਖੇ। ਲੋਕ ਸਭਾ ਸਪੀਕਰ ਓਮ ਬਿਰਲਾ ਅਹੁਦਾ ਸੰਭਾਲਣ ਦੇ ਬਾਅਦ ਤੋਂ ਹੀ ਮੈਂਬਰਾਂ ਨੂੰ ਵਧ ਤੋਂ ਵਧ ਪ੍ਰਸ਼ਨ ਪੁੱਛਣ ਅਤੇ ਮੰਤਰੀਆਂ ਨੂੰ ਛੋਟਾ ਜਵਾਬ ਦੇਣ 'ਤੇ ਜ਼ੋਰ ਦਿੰਦੇ ਰਹੇ ਹਨ।
ਬਿਰਲਾ ਨੇ ਦਿੱਤੀ ਵਧਾਈ
ਪ੍ਰਸ਼ਨਕਾਲ ਖਤਮ ਹੋਣ ਤੱਕ 5 ਤੋਂ 10 ਪ੍ਰਸ਼ਨਾਂ ਦੇ ਜਵਾਬ ਹੀ ਹੋ ਪਾਉਂਦੇ ਹਨ। ਬੁੱਧਵਾਰ ਸਵੇਰੇ 11 ਵਜੇ ਸ਼ੁਰੂ ਹੋਇਆ ਪ੍ਰਸ਼ਨਕਾਲ 12 ਵਜੇ ਖਤਮ ਹੋਣ ਤੱਕ ਸਪੀਕਰ ਨੇ ਸਾਰੇ ਪ੍ਰਸ਼ਨਾਂ ਨੂੰ ਪੂਰਾ ਕਰਵਾਇਆ ਅਤੇ ਕਿਹਾ,''ਮੈਂਬਰਾਂ ਅਤੇ ਸਾਰੇ ਮੰਤਰੀਆਂ ਦੇ ਸਹਿਯੋਗ ਨਾਲ ਅੱਜ 20 ਪ੍ਰਸ਼ਨ ਪੂਰੇ ਕਰ ਲਏ ਗਏ, ਜਿਨ੍ਹਾਂ ਲਈ ਸਾਰੇ ਵਧਾਈ ਦੇ ਪਾਤਰ ਹਨ।'' ਸਾਰੇ ਦਲਾਂ ਦੇ ਮੈਂਬਰਾਂ ਨੇ ਮੇਜ਼ ਥੱਪਥਪਾ ਕੇ ਇਸ 'ਤੇ ਖੁਸ਼ੀ ਜ਼ਾਹਰ ਕੀਤੀ। ਬਿਰਲਾ ਨੇ ਕਿਹਾ,''ਮੈਂ ਅੱਗੇ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਭਵਿੱਖ 'ਚ ਮੈਂਬਰ ਪੂਰਾ ਸਵਾਲ ਪੁੱਛਣ ਅਤੇ ਮੰਤਰੀ ਸੰਖੇਪ ਤੇ ਸਹੀ ਜਵਾਬ ਦੇਣ। ਮੰਤਰੀਆਂ ਦੇ ਸਹਿਯੋਗ ਕਾਰਣ ਹੀ ਇੰਝ ਹੋ ਸਕਿਆ ਹੈ।
ਪ੍ਰਹਲਾਦ ਜੋਸ਼ੀ ਨੇ ਵੀ ਕੀਤੀ ਖੁਸ਼ੀ ਜ਼ਾਹਰ
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਵੀ ਇਸ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਲੋਕ ਸਭਾ ਦੇ ਹਾਲ ਦੇ ਇਤਿਹਾਸ 'ਚ ਇਹ ਇਕ ਰਿਕਾਰਡ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਪ੍ਰਸ਼ਨਕਾਲ 'ਚ ਅੱਧੇ ਘੰਟੇ ਤੋਂ ਵਧ ਸਮੇਂ ਤੱਕ ਰਹੇ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ, ਕੋਲਾ ਮੰਤਰਾਲਾ, ਰੇਲਵੇ, ਉਦਯੋਗ, ਸੰਚਾਰ, ਰੱਖਿਆ, ਇਲੈਕਟ੍ਰਾਨਿਕ, ਵਿਦੇਸ਼, ਕਾਨੂੰਨ ਅਤੇ ਨਿਆਂ, ਪੈਨਸ਼ਨ, ਰੇਲਵੇ ਅਤੇ ਪੁਲਾੜ ਮੰਤਰਾਲਾ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ। ਇਨ੍ਹਾਂ ਸਵਾਲਾਂ ਦੇ ਜਵਾਬ ਰਾਜਨਾਥ ਸਿੰਘ, ਐੱਸ. ਜੈਸ਼ੰਕਰ, ਰਾਓ ਇੰਦਰਜੀਤ ਸਿੰਘ, ਡਾ. ਜਤਿੰਦਰ ਸਿੰਘ, ਸੋਮ ਪ੍ਰਕਾਸ਼, ਸੰਜੇ ਧੋਤਰੇ ਅਤੇ ਪ੍ਰਹਿਲਾਦ ਜੋਸ਼ੀ ਆਦਿ ਨੇ ਦਿੱਤੇ। ਲੋਕ ਸਭਾ ਸਪੀਕਰ ਬਿਰਲਾ ਆਮ ਤੌਰ 'ਤੇ ਵਿਰੋਧੀ ਦਲਾਂ ਦੇ ਰੋਲੇ-ਰੱਪੇ ਦਰਮਿਆਨ ਵੀ ਪ੍ਰਸ਼ਨਕਾਲ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਸੈਸ਼ਨ 'ਚ ਸਿਰਫ਼ ਸੋਮਵਾਰ ਨੂੰ ਇਕ ਦਿਨ ਪ੍ਰਸ਼ਨਕਾਲ ਦੀ ਕਾਰਵਾਈ ਮੁਲਤਵੀ ਕਰਨੀ ਪਈ, ਜਦੋਂ ਕਾਂਗਰਸ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ਅਤੇ ਮਾਰਸ਼ਲਾਂ ਦਰਮਿਆਨ ਧੱਕਾਮੁੱਕੀ ਦੀ ਸਥਿਤੀ ਬਣ ਗਈ।
ਰੇਲ ਯਾਤਰੀਆਂ ਨੂੰ ਝਟਕਾ, ਮਹਿੰਗਾ ਹੋਣ ਵਾਲਾ ਹੈ ਟ੍ਰੇਨ ਦਾ ਸਫਰ, PMO ਨੇ ਦਿੱਤੀ ਮਨਜ਼ੂਰੀ
NEXT STORY