ਨਵੀਂ ਦਿੱਲੀ (ਭਾਸ਼ਾ)- ਜੇਕਰ ਕੋਈ ਵਿਅਕਤੀ ਦਿਲ ਦਾ ਮਰੀਜ਼ ਹੈ ਅਤੇ ਉਹ ਲੰਬੇ ਸਮੇਂ ਤੱਕ ਹਵਾ ਪ੍ਰਦੂਸ਼ਣ ਦੇ ਸੰਪਰਕ 'ਚ ਰਹਿੰਦਾ ਹੈ ਤਾਂ ਉਸ 'ਚ ਦਿਲ ਸੰਬੰਧੀ ਵਿਕਾਰਾਂ ਦਾ ਵਾਧੂ ਜ਼ੋਖ਼ਮ ਪੈਦਾ ਹੁੰਦਾ ਹੈ। ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਇਹ ਅਧਿਐਨ ਜਨਰਲ ਆਫ਼ ਦਿ ਅਮਰੀਕਨ ਕਾਲਜ ਆਫ਼ ਕਾਰਡੀਓਲਾਜੀ (ਜੇ.ਏ.ਸੀ.ਸੀ.) 'ਚ ਹਾਲ ਹੀ 'ਚ ਪ੍ਰਕਾਸ਼ਿਤ ਹੋਇਆ ਹੈ। ਇਸ ਅਧਿਐਨ 'ਚ ਪ੍ਰਦੂਸ਼ਕਾਂ ਪੀਐੱਮ 2.5 ਅਤੇ ਪੀਐਮ10 ਦੇ ਸੰਪਰਕ 'ਚ ਲੰਮੇ ਸਮੇਂ ਤੱਕ ਰਹਿਣ ਅਤੇ ਦਿਲ ਸੰਬੰਧੀ ਰੋਗਾਂ ਦਰਮਿਆਨ ਸੰਬੰਧਾਂ ਦਾ ਮੁਲਾਂਕਣ ਕੀਤਾ ਗਿਆ।
ਇਹ ਵੀ ਪੜ੍ਹੋ : ਦਿੱਲੀ ਹਾਈ ਕੋਰਟ ਦਾ ਆਉਣ ਵਾਲੀਆਂ MCD ਚੋਣਾਂ 'ਤੇ ਰੋਕ ਲਗਾਉਣ ਤੋਂ ਇਨਕਾਰ
ਕੈਥੋਲਿਕ ਯੂਨੀਵਰਸਿਟੀ ਆਫ਼ ਸੇਕ੍ਰੇਡ ਹਾਰਟ, ਰੋਮ ਦੇ ਸੋਧਕਰਤਾਵਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਵੱਖ-ਵੱਖ ਤਰ੍ਹਾਂ ਦੇ ਦਿਲ ਦੇ ਮਰੀਜ਼ਾਂ ਦਾ ਅਧਿਐਨ ਕੀਤਾ। ਇਸ ਅਧਿਐਨ 'ਚ 287 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਮਰੀਜ਼ਾਂ ਦੀ ਉਮਰ 62 ਸਾਲ ਸੀ ਅਤੇ ਇਨ੍ਹਾਂ 'ਚ 149 ਪੁਰਸ਼ ਸਨ। ਅਧਿਐਨ ਦੇ ਲੇਖਕਾਂ ਨੇ ਕਿਹਾ ਕਿ ਪਹਿਲੀ ਵਾਰ ਲੰਮੇ ਸਮੇਂ ਤੱਕ ਹਵਾ ਪ੍ਰਦੂਸ਼ਣ ਜ਼ੋਖ਼ਮ ਨੂੰ ਧਿਆਨ 'ਚ ਰੱਖ ਕੇ ਇਸ ਤਰ੍ਹਾਂ ਦਾ ਅਧਿਐਨ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ਹਾਈ ਕੋਰਟ ਦਾ ਆਉਣ ਵਾਲੀਆਂ MCD ਚੋਣਾਂ 'ਤੇ ਰੋਕ ਲਗਾਉਣ ਤੋਂ ਇਨਕਾਰ
NEXT STORY