ਲਖਨਊ - ਅਮੇਠੀ ਜ਼ਿਲ੍ਹੇ ਦੀ ਇੱਕ ਔਰਤ ਅਤੇ ਉਸ ਦੀ ਬੇਟੀ ਨੇ ਸ਼ੁੱਕਰਵਾਰ ਸ਼ਾਮ ਲਖਨਊ ਦੇ ਹਜ਼ਰਤਗੰਜ ਇਲਾਕੇ 'ਚ ਮੁੱਖ ਮੰਤਰੀ ਦਫ਼ਤਰ ਦੇ ਗੇਟ ਨੰਬਰ 3 ਦੇ ਬਾਹਰ ਖੁਦ ਨੂੰ ਅੱਗ ਲਗਾ ਲਈ। ਦੋਵਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਔਰਤਾਂ ਨੇ ਦੋਸ਼ ਲਾਇਆ ਹੈ ਕਿ ਇੱਕ ਮਹੀਨੇ ਤੋਂ ਪੁਲਸ ਅਧਿਕਾਰੀਆਂ ਦਾ ਚੱਕਰ ਲਗਾ ਰਹੀ ਹੈ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਅਮੇਠੀ ਦੇ ਜਮਾਈ ਦੀ ਰਹਿਣ ਵਾਲੀ ਪੀੜਤ ਔਰਤ ਗੁਡੀਆ ਨੇ ਆਪਣੀ ਬੇਟੀ ਦੇ ਨਾਲ ਲੋਕ ਭਵਨ ਦੇ ਬਾਹਰ ਅਚਾਨਕ ਆਪਣੇ ਆਪ ਨੂੰ ਅੱਗ ਲਗਾ ਲਈ। ਇਸ ਦੌਰਾਨ ਮਾਂ 80% ਸੜ ਗਈ ਜਦੋਂ ਕਿ ਉਸ ਦੀ ਬੇਟੀ 40% ਸੜ ਗਈ। ਮਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੋਸ਼ ਹੈ ਕਿ ਅਮੇਠੀ 'ਚ ਇੱਕ ਨਾਲੀ ਦੇ ਵਿਵਾਦ ਨੂੰ ਲੈ ਕੇ ਦਬੰਗਾਂ ਨੇ ਉਨ੍ਹਾਂ ਦੀ ਜੱਮ ਕੇ ਕੁੱਟਮਾਰ ਕੀਤੀ। ਐੱਫ.ਆਈ.ਆਰ. ਲਿਖਵਾਉਣ 'ਤੇ ਵੀ ਦਬੰਗਾਂ ਨੇ ਥਾਣੇ ਦੇ ਬਾਹਰ ਅਤੇ ਬਾਅਦ 'ਚ ਖੂਬ ਕੁੱਟਮਾਰ ਕੀਤੀ, ਅਤੇ ਇਹ ਵੀ ਧਮਕੀ ਦਿੱਤੀ ਕਿ ਐਕਸੀਡੈਂਟ ਕਰ ਦੇਣਗੇ ਅਤੇ ਉਸ 'ਚ ਨਾਮ ਪਾ ਦੇਣਗੇ। ਸੁਣਵਾਈ ਨਹੀਂ ਹੋਣ ਤੋਂ ਨਰਾਜ਼ ਮਾਂ-ਬੇਟੀ ਸ਼ੁੱਕਰਵਾਰ ਨੂੰ ਲਖਨਊ ਪਹੁੰਚ ਕੇ ਮੁੱਖ ਮੰਤਰੀ ਤੋਂ ਆਪਣੀ ਅਪੀਲ ਲਗਾਉਣਾ ਚਾਹੁੰਦੀ ਸੀ।
ਇਸ ਮਾਮਲੇ 'ਤੇ ਸਾਬਕਾ ਮੁੱਖ ਮੰਤਰੀ ਅਤੇ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਨੇ ਵੀ ਯੋਗੀ ਸਰਕਾਰ ਨੂੰ ਘੇਰਿਆ ਹੈ। ਅਖਿਲੇਸ਼ ਨੇ ਟਵੀਟ ਕੀਤਾ, ਲਖਨਊ 'ਚ ਲੋਕਭਵਨ ਸਾਹਮਣੇ ਦੋ ਔਰਤਾਂ ਵੱਲੋਂ ਦਬੰਗਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਣ ਤੋਂ ਨਾਰਾਜ਼ ਹੋ ਕੇ ਖੁਦਕੁਸ਼ੀ ਕਰਣ ਦੀ ਦੁਖਦ ਖ਼ਬਰ ਆਈ ਹੈ। ਸਪਾ ਨੇ ਲੋਕ ਭਵਨ ਇਸ ਲਈ ਬਣਵਾਇਆ ਸੀ ਕਿ ਉੱਥੇ ਬਿਨਾਂ ਭੇਦਭਾਵ ਆਮ ਜਨਤਾ ਆਪਣੀਆਂ ਸ਼ਿਕਾਇਤਾਂ ਦੇ ਛੁਟਕਾਰੇ ਲਈ ਜਾ ਸਕਣ ਪਰ ਇਸ ਭਾਜਪਾ ਸਰਕਾਰ 'ਚ ਗਰੀਬਾਂ ਦੀ ਕੋਈ ਸੁਣਵਾਈ ਨਹੀਂ।
ਭੀਖ ਮੰਗਣ ਵਾਲੀ ਔਰਤ ਸੀ 4 ਫ਼ਲੈਟਾਂ ਦੀ ਮਾਲਕ, ਲਾਲਚੀ ਨੂੰਹ ਨੇ ਕੀਤਾ ਕਤਲ
NEXT STORY