ਲਖਨਊਂ—ਰਾਜਧਾਨੀ ਲਖਨਊ ਦੇ ਬ੍ਰਾਈਟਲੈਂਡ ਸਕੂਲ ਦੀ ਵਿਦਿਆਰਥਣ ਵਲੋਂ ਪਹਿਲੀ ਜਮਾਤ ਦੇ ਵਿਦਿਆਰਥੀ 'ਤੇ ਕੀਤੇ ਗਏ ਜਾਨਲੇਵਾ ਹਮਲੇ ਦੇ ਮਾਮਲੇ 'ਚ ਪੁਲਸ ਨੇ ਸਕੂਲ ਦੀ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵਿਦਿਆਰਥਣ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀ ਦੀਪਕ ਕੁਮਾਰ ਮੁਤਾਬਕ ਮਾਮਲੇ 'ਚ ਦੋਸ਼ੀ ਵਿਦਿਆਰਥਣ ਦੀ ਉਮਰ ਕਰੀਬ 11 ਸਾਲ ਹੈ, ਲਿਹਾਜਾ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ 'ਚ ਇਸਤੇਮਾਲ ਕੀਤਾ ਗਿਆ ਚਾਕੂ ਬਰਾਮਦ ਕਰ ਲਿਆ ਗਿਆ ਹੈ। ਉਥੇ ਹੀ ਮੌਕੇ ਤੋਂ ਬਰਾਮਦ ਬਾਲ ਨੂੰ ਡੀ. ਐੱਨ. ਏ. ਪ੍ਰੋਫਾਈਲ ਦੇ ਲਈ ਭੇਜ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਘਟਨਾ 'ਚ ਜ਼ਖਮੀ ਵਿਦਿਆਰਥੀ ਨੂੰ ਮਿਲਣ ਲਈ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕੇ. ਜੀ. ਐੱਮ. ਯੂ ਦੇ ਟ੍ਰਾਮਾ ਸੈਂਟਰ ਪਹੁੰਚੇ, ਇਥੇ ਮੁੱਖ ਮੰਤਰੀ ਯੋਗੀ ਨੇ ਬੱਚੇ ਦੇ ਹਾਲ ਬਾਰੇ ਜਾਣਿਆ ਅਤੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਿਆਂ ਦਿਲਾਉਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ।
ਫੌਜ ਨੂੰ ਹਾਈਵੇ ਤੋਂ ਮਿਲਿਆ ਖਤਰਨਾਕ ਵਿਸਫੋਟਕ ਪਦਾਰਥ
NEXT STORY