ਸ਼੍ਰੀਨਗਰ (ਵਾਰਤਾ)- ਜਦੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਜੁਨੈਦ ਸਿੱਦੀਕੀ ਨੇ ਆਸਟ੍ਰੇਲੀਆ 'ਚ ਪਿਛਲੇ ਸਾਲ ਦੇ ਟੀ-20 ਵਿਸ਼ਵ ਕੱਪ 'ਚ 109 ਮੀਟਰ ਦਾ ਸਭ ਤੋਂ ਲੰਮਾ ਛੱਕਾ ਮਾਰਿਆ ਤਾਂ ਸੁਦੂਰ ਕਸ਼ਮੀਰ ਘਾਟੀ 'ਚ ਕ੍ਰਿਕਟ ਬੈਟ ਨਿਰਮਾਣ ਉਦਯੋਗ ਨਾਲ ਜੁੜੇ ਲੋਕਾਂ ਲਈ ਇਹ ਜਸ਼ਨ ਦਾ ਪਲ ਸੀ। ਜਸ਼ਨ ਦੀ ਵਜ੍ਹਾ ਸੀ, ਸਿੱਦੀਕੀ ਦੱਖਣ ਕਸ਼ਮੀਰ 'ਚ ਬਣੇ ਵਿਸ਼ਵ ਪੱਧਰੀ ਬੱਲੇ ਨਾਲ ਖੇਡ ਰਹੇ ਸਨ। ਇੱਥੇ ਇਹ ਉਦਯੋਗ ਹਾਲ ਦੇ ਦਿਨਾਂ 'ਚ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾ ਰਿਹਾ ਹੈ ਅਤੇ ਨਿਰਯਾਤ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਥੇ ਦੇ ਬੈਟ ਨਿਰਮਾਤਾ ਇਸ ਸਾਲ ਦੇ ਅੰਤ 'ਚ ਦੇਸ਼ 'ਚ ਹੋਣ ਵਾਲੇ ਕ੍ਰਿਕਟ ਲੀਗ ਅਤੇ ਇਕ ਦਿਨਾ ਵਿਸ਼ਵ ਕੱਪ ਕਾਰਨ ਵੱਧ ਆਰਡਰ ਬਾਰੇ ਵੀ ਆਸਵੰਦ ਹਨ। ਜੀਆਰ8 ਸਪੋਰਟਸ ਦੇ ਮਾਲਕ ਅਤੇ ਕ੍ਰਿਕਟ ਬੈਟ ਮੈਨਿਊਫੈਕਚਰਿੰਗ ਐਸੋਸੀਏਸ਼ਨ ਆਫ਼ ਕਸ਼ਮੀਰ ਦੇ ਬੁਲਾਰੇ ਫਜ਼ੁਲ ਕਬੀਰ ਕਹਿੰਦੇ ਹਨ,''ਸਾਡੇ ਕ੍ਰਿਕਟ ਬੈਟ ਬਿਹਤਰ ਹੋਣ ਦੇ ਨਾਲ ਪਾਕੇਟ ਫਰੈਂਡਲੀ ਵੀ ਹਨ। ਸਾਡੇ ਬੈਟ ਕੁਆਲਿਟੀ ਅਤੇ ਟਿਕਾਊਪਨ ਲਈ ਜਾਣੇ ਜਾਂਦੇ ਹਨ।'' ਕਬੀਰ ਨੇ ਕਿਹਾ ਕਿ ਕਸ਼ਮੀਰ ਦੇ ਬੱਲੇ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਮਨਜ਼ੂਰੀ ਦੇ ਦਿੱਤੀ ਹੈ।''
ਕਬੀਰ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਇੰਗਲੈਂਡ, ਦੱਖਣੀ ਅਫ਼ਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂ.ਏ.ਈ. ਨੂੰ ਬੈਟ ਸਪਲਾਈ ਕਰ ਰਹੀ ਹੈ। ਦੱਖਣੀ ਕਸ਼ਮੀਰ 'ਚ 400 ਤੋਂ ਵੱਧ ਬੈਟ ਨਿਰਮਾਣ ਇਕਾਈਆਂ ਹਨ, ਜਿਨ੍ਹਾਂ 'ਚੋਂ ਕਈ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਹੈ, ਜਿਨ੍ਹਾਂ 'ਚ ਕੁਟੀਰ ਉਦਯੋਗ ਵਰਗੇ ਰਿਹਾਇਸ਼ੀ ਘਰ ਸ਼ਾਮਲ ਹਨ। ਕ੍ਰਿਕਟ ਬੈਟ ਉਦਯੋਗ ਦਾ ਅਨੁਮਾਨਤ ਕਾਰੋਬਾਰ 300 ਕਰੋੜ ਰੁਪਏ ਹੈ ਅਤੇ ਸਿੱਧੇ ਅਤੇ ਅਸਿੱਧੇ ਤੌਰ 'ਤੇ 1,50,000 ਤੋਂ ਵੱਧ ਲੋਕਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਦਾ ਹੈ। ਲਗਭਗ ਇਕ ਦਹਾਕੇ ਪਹਿਲਾਂ 3 ਲੱਖ ਬੈਟਾਂ ਦਾ ਨਿਰਮਾਣ ਕੀਤਾ ਜਾਂਦਾ ਸੀ ਪਰ ਹੁਣ ਉਤਪਾਦਨ ਸਾਲਾਨਾ 30 ਲੱਖ ਹੋ ਗਿਆ ਹੈ। ਕਬੀਰ ਨੇ ਕਿਹਾ,''ਪਿਛਲੇ 100 ਸਾਲਾਂ 'ਚ ਕ੍ਰਿਕਟ ਬੈਟ ਇਤਿਹਾਸ 'ਚ, ਅਸੀਂ ਜਲੰਧਰ (ਪੰਜਾਬ) ਅਤੇ ਮੇਰਠ (ਉੱਤਰ ਪ੍ਰਦੇਸ਼) ਨੂੰ ਵਿਲੋ ਦੀ ਸਪਲਾਈ ਕਰ ਦੇ ਸਨ, ਜਿੱਥੇ ਬੈਟ ਲੱਕੜ ਨਾਲ ਬਣੇ ਹੁੰਦੇ ਸਨ ਅਤੇ ਨਿਰਯਾਤ ਕੀਤੇ ਜਾਂਦੇ ਸਨ ਪਰ ਪਿਛਲੇ ਕੁਝ ਸਾਲਾਂ 'ਚ ਅਸੀਂ ਆਪਣੇ ਦਮ 'ਤੇ ਨਿਰਯਾਤ ਕਰ ਰਹੇ ਹਾਂ।''
ਉੱਤਰ ਪ੍ਰਦੇਸ਼ 'ਚ ਬੱਚੇ ਸਮੇਤ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਕੀਤਾ ਬੇਰਹਿਮੀ ਨਾਲ ਕਤਲ
NEXT STORY