ਬਰਵਾਨੀ— ਭਾਰਤ ਭਰ 'ਚ ਅਨੇਕਾਂ ਹੀ ਕਿਸਾਨਾਂ ਨੇ ਕਰਜ਼ੇ ਦੇ ਬੋਝ ਕਾਰਨ ਹਿੰਮਤ ਹਾਰ ਕੇ ਖੁਦਕੁਸ਼ੀਆਂ ਕੀਤੀਆਂ ਹਨ। ਅਜਿਹੇ 'ਚ ਇਕ ਹੋਰ ਮਾਮਲਾ ਮੱਧ ਪ੍ਰਦੇਸ਼ 'ਚ ਸਾਹਮਣੇ ਆਇਆ ਹੈ। ਜਿਥੇ ਇਕ ਹੋਰ ਕਿਸਾਨ ਨੇ ਇਸੇ ਬੋਝ ਹੇਠ ਦੱਬ ਕੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਬਰਵਾਨੀ 'ਚ ਮੈਨੀਮਾਤਾ ਪਿੰਡ ਦੇ ਇਕ 40 ਸਾਲਾ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ। ਅਜਿਹੇ 'ਚ ਜਿਥੇ ਮ੍ਰਿਕਤ ਦੇ ਘਰ ਸੋਗ ਦਾ ਮਾਹੌਲ ਹੈ, ਉਥੇ ਇਕ ਸਵਾਲੀਆ ਨਿਸ਼ਾਨ ਇਹ ਵੀ ਹੈ ਕਿ ਕਦੋਂ ਤੱਕ ਕਿਸਾਨ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰਦੇ ਰਹਿਣਗੇ। ਬੀਤੇ ਹਫਤੇ ਵੀ ਮੱਧ ਪ੍ਰਦੇਸ਼ ਦੇ ਬਾਲਾਘਾਤ ਤੇ ਇੰਦੌਰ 'ਚ ਪੰਜ ਕਿਸਾਨਾਂ ਨੇ ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰ ਲਈ ਸੀ।
ਸ਼ਿਮਲਾ ਦੇ ਹੋਟਲ 'ਚ ਧਮਾਕਾ, ਮਚੀ ਹੱਲਚੱਲ
NEXT STORY