ਉਜੈਨ- ਮੱਧ ਪ੍ਰਦੇਸ਼ ਦੇ ਉਜੈਨ 'ਚ ਮਹਾਕਾਲੇਸ਼ਵਰ ਮੰਦਰ ਦੇ ਭੋਜਨ ਕੇਂਦਰ 'ਚ ਆਲੂ ਛਿਲਣ ਵਾਲੀ ਮਸ਼ੀਨ 'ਚ ਚੁੰਨੀ ਫਸਣ ਨਾਲ ਇਕ ਔਰਤ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਬ-ਡਿਵੀਜ਼ਨ ਦੰਡ ਅਧਿਕਾਰੀ (ਐੱਸ.ਡੀ.ਐੱਮ.) ਲਕਸ਼ਮੀ ਨਾਰਾਇਣ ਗਰਗ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਮੰਦਰ ਦੇ ਅੰਨ ਖੇਤਰ 'ਚ ਵਾਪਰਿਆ। ਉਨ੍ਹਾਂ ਕਿਹਾ ਕਿ ਨਿੱਜੀ ਸੁਰੱਖਿਆ ਸੇਵਾ ਦੇ ਕਰਮਚਾਰੀਆਂ ਅਤੇ ਕੰਪਲੈਕਸ 'ਚ ਮੌਜੂਦ ਔਰਤਾਂ ਨੇ ਦੱਸਿਆ ਕਿ ਰਜਨੀ ਖੰਨਾ (30) ਰਸੋਈ 'ਚ ਕੰਮ ਕਰ ਰਹੀ ਸੀ, ਉਦੋਂ ਉਸ ਦੀ ਚੁੰਨੀ ਆਲੂ ਛਿਲਣ ਵਾਲੀ ਮਸ਼ੀਨ 'ਚ ਫਸ ਗਈ।
ਇਹ ਵੀ ਪੜ੍ਹੋ : ਰੱਦ ਹੋਈਆਂ ਸਰਦੀਆਂ ਦੀਆਂ ਛੁੱਟੀਆਂ, 31 ਦਸੰਬਰ ਤੱਕ ਖੁੱਲ੍ਹੇ ਰਹਿਣਗੇ ਸਕੂਲ
ਐੱਸ.ਡੀ.ਐੱਮ. ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਔਰਤ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਐੱਸ.ਡੀ.ਐੱਮ. ਨੇ ਕਿਹਾ ਕਿ ਸਰਕਾਰ ਉਸ ਦੇ ਪਰਿਵਾਰ ਵਾਲਿਆਂ ਨੂੰ ਆਰਥਿਕ ਮਦਦ ਪ੍ਰਦਾਨ ਕਰੇਗੀ। ਅੰਨ ਖੇਤਰ ਮਹਾਕਾਲੇਸ਼ਵਰ ਮੰਦਰ ਤੋਂ ਕਰੀਬ 500 ਮੀਟਰ ਦੀ ਦੂਰੀ 'ਤੇ ਹੈ ਅਤੇ ਇੱਥੇ ਸ਼ਰਧਾਲੂਆਂ ਦਾ ਭੋਜਨ ਉਪਲੱਬਧ ਕਰਵਾਇਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਕੁਵੈਤ ਰਵਾਨਾ, ਉਡੀਕਦੇ ਰਹਿ ਗਏ ਮਣੀਪੁਰ ਦੇ ਲੋਕ : ਜੈਰਾਮ ਰਮੇਸ਼
NEXT STORY