ਚੇਨਈ— ਮਦਰਾਸ ਹਾਈ ਕੋਰਟ ਨੇ ਇਤਿਹਾਸਿਕ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਜੇਕਰ ਪਿਤਾ ਦੀ ਮੌਤ ਮਗਰੋਂ ਉਸ ਦਾ ਪੁੱਤਰ ਜਾਇਦਾਦ ਦਾ ਵਾਰਿਸ ਹੈ ਤਾਂ ਠੀਕ ਉਸੇ ਤਰ੍ਹਾਂ ਪਿਤਾ ਦੇ ਕਰਜ਼ੇ ਅਤੇ ਦੇਣਦਾਰੀਆਂ ਨੂੰ ਭਰਨ ਦੀ ਜ਼ਿੰਮੇਵਾਰੀ ਵੀ ਪੁੱਤਰ ਦੀ ਹੋਵੇਗੀ। ਅਦਾਲਤ ਨੇ ਜਿਸ ਕੇਸ ਵਿਚ ਇਹ ਫੈਸਲਾ ਸੁਣਾਇਆ ਉਹ 17 ਸਾਲ ਚੱਲਿਆ ਸੀ। ਜਸਟਿਸ ਐੱਸ. ਵੈਦਿਆਨਾਥਨ ਨੇ ਕਿਹਾ, ''ਧਰਮ ਸ਼ਾਸਤਰ ਦੇ ਅਨੁਸਾਰ, ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਸਾਰੀਆਂ ਦੇਣਦਾਰੀਆਂ ਅਤੇ ਕਰਜ਼ੇ ਮੋੜੇ ਜਾਣ, ਅਜਿਹਾ ਨਾ ਕਰਨ 'ਤੇ ਅਗਲੇ ਜਨਮ 'ਚ ਭਿਆਨਕ ਦੁੱਖ ਭੁਗਤਣਾ ਪੈਂਦਾ ਹੈ। ਜਿਸ ਤਰ੍ਹਾਂ ਭਗਵਾਨ ਰਾਮ ਨੇ ਆਪਣੇ ਪਿਤਾ ਦੀ ਮੌਤ ਮਗਰੋਂ ਵੀ ਉਨ੍ਹਾਂ ਦੇ ਵਚਨ ਨੂੰ ਨਿਭਾਇਆ।'' ਠੀਕ ਉਸੇ ਤਰ੍ਹਾਂ ਰਿੱਟਕਰਤਾ ਦਾ ਫਰਜ਼ ਹੈ ਕਿ ਉਹ ਮ੍ਰਿਤਕ ਦੇ ਪਰਿਵਾਰ ਨੂੰ ਜੁਰਮਾਨਾ ਅਦਾ ਕਰੇ ਕਿਉਂਕਿ ਇਹ ਜੁਰਮਾਨਾ ਉਸ ਦੇ ਪਿਤਾ ਵੱਲ ਬਕਾਇਆ ਹੈ।
ਕੀ ਹੈ ਮਾਮਲਾ?
ਚੇਨਈ ਕਾਰਪੋਰੇਸ਼ਨ ਦੇ ਜ਼ੋਨਲ ਅਫਸਰ ਨੇ ਹੁਕਮ ਦਿੱਤਾ ਸੀ ਕਿ ਰਵੀਚੰਦਰਨ, ਨਰਸਿਹਨ ਦੀ ਔਲਾਦ ਅਧਿਆਲਕਸ਼ਮੀ ਨੂੰ 10 ਲੱਖ ਰੁਪਏ ਦੇਵੇ। ਦਰਅਸਲ ਨਰਸਿਹਨ ਦੀ ਮੌਤ ਰਵੀਚੰਦਰਨ ਦੇ ਘਰ 'ਚ ਨਾਲੀ ਸਾਫ ਕਰਦਿਆਂ ਹੋਈ ਸੀ। ਇਸ ਹੁਕਮ ਨੂੰ ਚੈਲੇਂਜ ਕਰਦਿਆਂ ਰਵੀਚੰਦਰਨ ਨੇ ਰਿੱਟ ਦਾਇਰ ਕੀਤੀ ਸੀ।
ਹੁਣ ਚੀਨ ਤੋਂ ਵੀ ਹੋ ਸਕੇਦੀ ਕੈਲਾਸ਼ ਮਾਨਸਰੋਵਰ ਯਾਤਰਾ, ਖੋਲ੍ਹੇ ਇਹ ਰਾਸਤੇ
NEXT STORY