ਨਵੀਂ ਦਿੱਲੀ- ਮਹਾਦੇਵਆਨਲਾਈਨ ਸੱਟੇਬਾਜ਼ੀ ਐਪ ਮਾਮਲੇ 'ਚ ਅਭਿਨੇਤਾ ਰਣਬੀਰ ਕਪੂਰ ਨੂੰ ਈ.ਡੀ. ਨੇ ਸਮਨ ਭੇਜਿਆ, ਜਿਸਤੋਂ ਬਾਅਦ ਇਸ ਕੰਪਨੀ ਨੂੰ ਲੈ ਕੇ ਚਰਚਾ ਹੋ ਰਹੀ ਹੈ। ਇਸ ਕੰਪਨੀ 'ਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ 'ਚ ਰਣਬੀਰ ਤੋਂ ਇਲਾਵਾ ਸ਼ਰਧਾ ਕਪੂਰ, ਹਿਨਾ ਖਾਨ, ਕਪਿਲ ਸ਼ਰਮਾ ਅਤੇ ਹੁਮਾ ਕੁਰੈਸ਼ੀ ਨੂੰ ਵੀ ਸਮਨ ਕੀਤਾ ਗਿਆ ਹੈ। ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਅਸਲ 'ਚ ਕੀ ਹੈ ਅਤੇ ਇਸਦੇ ਪ੍ਰਮੋਟਰ ਕੌਣ ਹਨ? ਛੱਤੀਸਗੜ੍ਹ 'ਚ ਇਕ ਜੂਸ ਅਤੇ ਟਾਇਰ ਦੀ ਦੁਕਾਨ ਦਾ ਮਾਲਿਕ ਇਕ ਵੱਡੇ ਸੱਟੇਬਾਜ਼ੀ ਰੈਕੇਟ ਦਾ ਸਰਗਨਾ ਕਿਵੇਂ ਬਣ ਗਿਆ? ਜਾਣੋ ਇਸ ਬਾਰੇ ਵਿਸਤਾਰ ਨਾਲ।
ਕਿਵੇਂ ਚਰਚਾ 'ਚ ਆਏ
ਸੌਰਭ ਚੰਦਰਾਕਰ ਹਾਲ ਹੀ 'ਚ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਆਇਆ ਸੀ। ਦੁਬਈ 'ਚ ਆਯੋਜਿਤ ਇਸ ਵਿਆਹ 'ਚ ਚੰਦਰਾਕਰ ਨੇ ਪਾਣੀ ਦੀ ਤਰ੍ਹਾਂ ਪੈਸਾ ਵਹਾਇਆ। ਬਾਲੀਵੁੱਡ ਦੇ ਕਈ ਸਿਤਾਰੇ ਵੀ ਇਸ ਵਿਚ ਸ਼ਾਮਲ ਹੋਏ। ਇਸ ਵਿਆਹ 'ਚ ਲਗਭਗ 200 ਕਰੋੜ ਰੁਪਏ ਦਾ ਖਰਚਾ ਆਇਆ। ਈ.ਡੀ. ਮਨੀ ਲਾਂਡਰਿੰਗ ਦੇ ਮਾਮਲੇ 'ਚ ਦੋਵਾਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਖਿਲਾਫ ਗੈਰ-ਜਮਾਨਤੀ ਵਾਰੰਟ ਅਤੇ ਲੁਕ ਆਊਟ ਸਰਕੁਲਰ ਜਾਰੀ ਕੀਤੇ ਹਨ।
ਕੌਣ ਹਨ ਸੌਰਭ ਚੰਦਰਾਕਰ ਅਤੇ ਰਵੀ ਉਪਲ
ਦੋਵੇਂ ਦੋਸ਼ੀ ਛੱਤੀਸਗੜ੍ਹ ਦੇ ਭਿਲਾਈ ਦੇ ਰਹਿਣ ਵਾਲੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਸਾਲ ਪਹਿਲਾਂ ਤਕ ਸੌਰਭ ਚੰਦਰਾਕਰ ਭਿਲਾਈ ਨੇਹਿਰੂ ਨਗਰ 'ਚ ਜੂਸ ਦੀ ਦੁਕਾਨ ਚਲਾਉਂਦੇ ਸਨ, ਜਦੋਂਕਿ ਰਵੀ ਉਪਲ ਦੀ ਟਾਇਰ ਦੀ ਦੁਕਾਨ ਸੀ। ਜਾਂਚਕਰਤਾਵਾਂ ਨੇ ਪਾਇਆ ਕਿ ਦੋਵਾਂ ਨੂੰ ਜੂਏ ਦੀ ਆਦਤ ਪੈ ਗਈ ਸੀ। ਇਸਤੋਂ ਬਾਅਦ ਇਨ੍ਹਾਂ ਦੋਵਾਂ ਕੋਲ ਜੋ ਵੀ ਸੇਵਿੰਗ ਸੀ, ਉਸਨੂੰ ਲੈ ਕੇ ਦੋਵੇਂ ਦੁਬਈ ਚਲੇ ਗਏ। ਇਥੇ ਉਹ ਇਕ ਸ਼ੇਖ ਅਤੇ ਇਕ ਪਾਕਿਸਤਾਨੀ ਨਾਗਰਿਕ ਨੂੰ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ 'ਚ ਸ਼ਾਮਲ ਕਰ ਲਿਆ ਅਤੇ ਸਾਰੇ ਮਿਲ ਕੇ ਕੰਮ ਕਰਨ ਲੱਗੇ। ਜਲਦ ਹੀ ਸੌਰਭ ਚੰਦਰਾਕਰ ਅਤੇ ਰਵੀ ਉਪਲ ਨੇ ਸੱਟੇਬਾਜ਼ੀ ਦੀ ਦੁਨੀਆ 'ਚ ਆਪਣਾ ਨਾਂ ਬਣਾ ਲਿਆ। ਈ.ਡੀ. ਨੇ ਕਿਹਾ ਕਿ ਦੋਵਾਂ ਨੇ ਆਨਲਾਈਨ ਸੱਟੇਬਾਜ਼ੀ ਲਈ ਭਾਰਤ 'ਚ ਲਗਭਗ 4,000 ਪੈਨਲ ਆਪਰੇਟਰਾਂ ਦਾ ਨੈੱਟਵਰਕ ਸਥਾਪਿਤ ਕੀਤਾ। ਹਰੇਕ ਪੈਨਲ ਆਪਰੇਟਰ ਕੋਲ 200 ਗਾਹਕ ਹੁੰਦੇ ਹਨ ਜੋ ਦਾਅ ਲਗਾਉਂਦੇ ਹਨ। ਇਸ ਰਾਹੀਂ ਦੋਵੇਂ ਰੋਜ਼ਾਨਾ ਘੱਟੋ-ਘੱਟ 200 ਕਰੋੜ ਰੁਪਏ ਕਮਾ ਰਹੇ ਹਨ। ਸੌਰਭ ਚੰਦਰਾਕਰ ਨੇ 14 ਬਾਲੀਵੁੱਡ ਹਸਤੀਆਂ ਨੂੰ ਵਿਆਹ 'ਚ ਪਰਫਾਰਮ ਕਰਨ ਲਈ ਸੱਦਾ ਦਿੱਤਾ ਸੀ ਅਤੇ ਹੁਣ ਸਾਰੇ ਈ.ਡੀ. ਦੀ ਰਡਾਰ 'ਤੇ ਹਨ।
ਈ.ਡੀ. ਨੇ ਕਿਵੇਂ ਜੁਟਾਏ ਸਬੂਤ
ਇਸਤੋਂ ਬਾਅਦ ਉਹ ਉਥੋਂ ਦੇ ਕਿੰਗ ਬਣ ਗਏ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਭਿਲਾਈ ਅਤੇ ਨਾਗਪੁਰ ਤੋਂ ਦੁਬਈ ਤਕ ਲੈ ਕੇ ਜਾਣ ਲਈ ਇਕ ਨਿੱਜੀ ਜੈੱਟ ਕਿਰਾਏ 'ਤੇ ਲਿਆ ਸੀ। ਵਿਆਹ ਲਈ ਵੈਡਿੰਗ ਪਲਾਨਰ, ਡਾਂਸਰ, ਡੈਕੋਰੇਟਰ ਨੂੰ ਮੁੰਬਈ ਤੋਂ ਬੁਲਾਇਆ ਗਿਆ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਭ ਦੀ ਪੇਮੈਂਟ ਕੈਸ਼ 'ਚ ਕੀਤੀ ਗਈ ਸੀ। ਇਸਦੇ ਡਿਜੀਟਲ ਸਬੂਤ ਈ.ਡੀ. ਨੇ ਜੁਟਾਏ ਹਨ। ਇਨ੍ਹਾਂ ਦੇ ਅਨੁਸਾਰ, ਯੋਗੇਸ਼ ਪੋਪਟ ਦੀ ਮੇਸਰਸ ਆਰ-1 ਈਵੈਂਟਸ ਪ੍ਰਾਈਵੇਟ ਲਿਮਟਿਡ ਨਾਂ 'ਤੇ ਇਕ ਈਵੈਂਟ ਮੈਨੇਜਮੈਂਟ ਕੰਪਨੀ ਨੂੰ ਹਵਾਲਾ ਰਾਹੀਂ 112 ਕਰੋੜ ਰੁਪਏ ਪਹੁੰਚਾਏ ਗਏ ਸਨ। 42 ਕਰੋੜ ਰੁਪਏ ਹੋਟਲ ਦੀ ਬੁਕਿੰਗ ਲਈ ਕੈਸ਼ ਪੇਮੈਂਟ ਕੀਤੀ ਗਈ ਸੀ। ਮਹਾਦੇਵ ਗੇਮਿੰਗ ਐਪ ਦੇ ਪ੍ਰਮੋਟਰ ਇਸਨੂੰ ਗੇਮਿੰਟ ਐਪ ਦੱਸਦੇ ਹਨ ਪਰ ਜਾਂਚ ਏਜੰਸੀ ਨੂੰ ਸ਼ੱਕ ਸੀ ਕਿ ਇਸ ਐਪ ਰਾਹੀਂ ਸੱਜੇਬਾਜ਼ੀ ਦਾ ਧੰਦਾ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਕਈ ਰਸੂਖਦਾਰਾਂ ਨੇ ਆਪਣਾ ਪੈਸਾ ਲਗਾਇਆ ਹੈ। ਇਸ ਐਪ 'ਚ ਅੰਡਰਵਰਲਡ ਦਾ ਪੈਸਾ ਲੱਗੇ ਹੋਣ ਦਾ ਵੀ ਸ਼ੱਕ ਹੈ।
ED ਨੇ ਚੀਨੀ ਸਮਾਰਟਫੋਨ ਨਿਰਮਾਤਾ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY