ਨਵੀਂ ਦਿੱਲੀ— ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ 'ਚ ਵਿਧਾਨ ਸਭਾ ਚੋਣਾਂ ਦੀ ਤਰੀਕ ਸਬੰਧੀ ਅੱਜ ਐਲਾਨ ਹੋ ਸਕਦਾ ਹੈ। ਚੋਣ ਕਮਿਸ਼ਨ ਨੇ ਸ਼ਨੀਵਾਰ ਭਾਵ ਅੱਜ ਦੁਪਹਿਰ 12 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਹੈ, ਜਿਸ 'ਚ ਤਰੀਕਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਤੇ ਹਰਿਆਣਾ 'ਚ ਦੀਵਾਲੀ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ ਜਦਕਿ ਝਾਰਖੰਡ 'ਚ ਦਸੰਬਰ ਤਕ ਚੋਣਾਂ ਹੋਣ ਦੀ ਸੰਭਾਵਨਾ ਹੈ। ਹਰਿਆਣਾ ਤੇ ਮਹਾਰਾਸ਼ਟਰ 'ਚ ਵਿਧਾਨਸਭਾ ਦੀਆਂ ਚੋਣਾਂ ਲਈ ਆਖਰੀ ਦੌਰ ਦੀ ਸਮੀਖਿਆ ਜਾਰੀ ਹੈ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਤਿੰਨਾਂ ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈ। ਭਾਜਪਾ ਦੇ ਸਾਹਮਣੇ ਇਨ੍ਹਾਂ ਸੂਬਿਆਂ 'ਚ ਵਾਪਸ ਜਿੱਤ ਹਾਸਲ ਕਰਨ ਦੀ ਚੁਣੌਤੀ ਹੈ। ਮਹਾਰਾਸ਼ਟਰ 'ਚ ਕਾਂਗਰਸ-ਐੱਨ. ਸੀ. ਪੀ., ਝਾਰਖੰਡ 'ਚ ਜੇ. ਐੱਮ. ਐੱਮ. ਅਤੇ ਹਰਿਆਣਾ 'ਚ ਕਾਂਗਰਸ ਸੱਤਾ 'ਚ ਵਾਪਸ ਆਉਣ ਦੀ ਜ਼ੋਰਦਾਰ ਕੋਸ਼ਿਸ਼ ਕਰ ਰਹੀ ਹੈ।
ਮਹਾਰਾਸ਼ਟਰ 'ਚ ਵਿਧਾਨ ਸਭਾ ਦੀਆਂ 288 ਸੀਟਾਂ, ਝਾਰਖੰਡ 'ਚ 81 ਸੀਟਾਂ ਜਦਕਿ ਹਰਿਆਣਾ 'ਚ 90 ਸੀਟਾਂ ਹਨ। ਮਹਾਰਾਸ਼ਟਰ 'ਚ ਕਾਂਗਰਸ ਅਤੇ ਐੱਨ. ਸੀ. ਪੀ. ਨੇ ਗਠਜੋੜ ਦੀ ਘੋਸ਼ਣਾ ਕਰ ਦਿੱਤੀ ਹੈ। ਉੱਥੇ ਹੀ ਭਾਜਪਾ ਅਤੇ ਸ਼ਿਵਸੈਨਾ ਵਿਚਕਾਰ ਗਠਜੋੜ 'ਤੇ ਗੱਲਬਾਤ ਚੱਲ ਹੀ ਰਹੀ ਹੈ।
ਮੌਸਮ ਨੇ ਲਈ ਕਰਵਟ, ਆਉਣ ਵਾਲੇ ਦਿਨਾਂ 'ਚ ਪਏਗਾ ਮੀਂਹ
NEXT STORY