ਮੁੰਬਈ- ਮਹਾਮਾਰੀ ਕੋਵਿਡ-19 ਮਹਾਰਾਸ਼ਟਰ ਪੁਲਸ ਲਈ ਦਿਨੋਂ-ਦਿਨ ਖਤਰਨਾਕ ਸਿੱਧ ਹੋ ਰਿਹਾ ਹੈ ਅਤੇ ਪਿਛਲੇ 24 ਘੰਟਿਆਂ 'ਚ ਫੋਰਸ ਦੇ 341 ਮੁਲਾਜ਼ਮ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ, ਜਦੋਂ ਕਿ 2 ਦੀ ਇਨਫੈਕਸ਼ਨ ਨੇ ਜਾਨ ਲੈ ਲਈ। ਮਹਾਰਾਸ਼ਟਰ ਪੁਲਸ ਨੇ ਸੋਮਵਾਰ ਨੂੰ ਜਾਰੀ ਅੰਕੜਿਆਂ 'ਚ ਪਿਛਲੇ 24 ਘੰਟਿਆਂ 'ਚ ਪੁਲਸ ਮੁਲਾਜ਼ਮਾਂ 'ਚ ਇਨਫੈਕਸ਼ਨ ਦੇ 341 ਨਵੇਂ ਮਾਮਲੇਸਾਹਮਣੇ ਆਏ ਅਤੇ ਵਾਇਰਸ ਫੋਰਸ ਦੇ ਹੁਣ ਤੱਕ 15294 ਮੁਲਾਜ਼ਮਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਿਆ ਹੈ। ਇਨ੍ਹਾਂ 'ਚੋਂ 1639 ਅਧਿਕਾਰੀ ਅਤੇ 13655 ਪੁਰਸ਼ ਸਿਪਾਹੀ ਹਨ।
ਜਾਨਲੇਵਾ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ 'ਚ ਫੋਰਸ ਦੇ 2 ਹੋਰ ਮੁਲਾਜ਼ਮਾਂ ਦੀ ਮੌਤ ਹੋਣ ਨਾਲ ਹੁਣ ਤੱਕ 156 ਪੁਲਸ ਮੁਲਾਜ਼ਮਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਇਸ 'ਚ 15 ਅਧਿਕਾਰੀ ਅਤੇ 141 ਪੁਰਸ਼ ਕਰਮਚਾਰੀ ਹਨ। ਮਹਾਰਾਸ਼ਟਰ 'ਚ 2832 ਪੁਲਸ ਮੁਲਾਜ਼ਮ ਕੋਰੋਨਾ ਨਾਲ ਮੌਜੂਦਾ ਸਮੇਂ ਪੀੜਤ ਹਨ, ਜਿਸ 'ਚ 377 ਅਧਿਕਾਰੀ ਅਤੇ 2455 ਪੁਰਸ਼ ਸਿਪਾਹੀ ਹਨ। ਕੋਰੋਨਾ ਨੂੰ 12306 ਪੁਲਸ ਮੁਲਾਜ਼ਮ ਮਾਤ ਦੇ ਚੁੱਕੇ ਹਨ, ਜਿਸ 'ਚ 1247 ਅਧਿਕਾਰੀ ਅਤੇ 11059 ਪੁਰਸ਼ ਮੁਲਾਜ਼ਮ ਹਨ।
ਕੋਰੋਨਾ ਨਾਲ ਸਭ ਤੋਂ ਵੱਧ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 8422 ਵੱਧ ਕੇ 1,93,889 ਹੋ ਗਈ ਅਤੇ 296 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 24,339 ਹੋ ਗਿਆ। ਇਸ ਦੌਰਾਨ 7609 ਲੋਕ ਰੋਗ ਮੁਕਤ ਹੋਏ, ਜਿਸ ਨਾਲ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 5,62,401 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸੇ ਸੂਬੇ 'ਚ ਹਨ।
ਆਖ਼ਰਕਾਰ ਕਦੋਂ ਕਾਬੂ 'ਚ ਆਏਗਾ 'ਕੋਰੋਨਾ', ਹਰਸ਼ਵਰਧਨ ਨੇ ਕੀਤਾ ਇਹ ਦਾਅਵਾ
NEXT STORY