ਨਵੀਂ ਦਿੱਲੀ— ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਬਚਪਨ ਤੋਂ ਹੀ ਸਾਫ-ਸਫ਼ਾਈ ਪਸੰਦ ਸੀ ਅਤੇ ਉਨ੍ਹਾਂ ਨੇ ਪਹਿਲੀ ਵਾਰ ਦੱਖਣੀ ਅਫਰੀਕਾ 'ਚ ਸੱਤਿਆਗ੍ਰਹਿ ਦੇ ਨਾਲ-ਨਾਲ ਸਵੱਛਤਾ ਦਾ ਵੀ ਮੁੱਦਾ ਚੁੱਕਿਆ ਸੀ। ਉਹ ਜੀਵਨ ਭਰ ਇਸ 'ਤੇ ਜ਼ੋਰ ਦਿੰਦੇ ਰਹੇ ਅਤੇ ਰੇਲ ਗੱਡੀਆਂ, ਮੰਦਰਾਂ, ਸਕੂਲਾਂ ਅਤੇ ਕਾਲਜਾਂ 'ਚ ਗੰਦਗੀ ਦੇ ਖਿਲਾਫ ਆਪਣੀਆਂ ਸਭਾਵਾਂ 'ਚ ਬੋਲਦੇ ਰਹੇ ਅਤੇ ਅਖਬਾਰਾਂ 'ਚ ਲੇਖ ਲਿਖਦੇ ਰਹੇ ਅਤੇ ਖੁਦ ਸਫਾਈ ਕਰਮਚਾਰੀ ਦੀ ਤਰ੍ਹਾਂ ਸਮਾਜ ਨੂੰ ਆਪਣੀ ਸੇਵਾ ਦੇਣ ਦੀ ਪੇਸ਼ਕਸ਼ ਵੀ ਕੀਤੀ। ਮੋਦੀ ਸਰਕਾਰ ਨੇ 2019 'ਚ ਦੇਸ਼ ਨੂੰ ਪੂਰੀ ਤਰ੍ਹਾਂ ਖੁੱਲ੍ਹੇ 'ਚ ਟਾਇਲਟ ਤੋਂ ਮੁਕਤ ਕਰ ਕੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 150ਵੀਂ ਜਯੰਤੀ 'ਤੇ ਆਪਣੀ ਬੇਮਿਸਾਲ ਸ਼ਰਧਾਂਜਲੀ ਦੇਣ ਦਾ ਸੰਕਲਪ ਜ਼ਾਹਰ ਕੀਤਾ ਹੈ।
ਗੁਜਰਾਤ ਵਿਦਿਆਪੀਠ ਦੇ ਸਾਬਕਾ ਕੁਲਪਤੀ ਅਤੇ ਗਾਂਧੀ ਵਿਰਾਸਤ ਮਿਸ਼ਨ ਦੇ ਮੈਂਬਰ ਸੁਦਰਸ਼ਨ ਅਯੰਗਰ ਨੇ ਮਹਾਤਮਾ ਗਾਂਧੀ ਅਤੇ ਸਵੱਛਤਾ ਨਾਮੀ ਪੁਸਤਕ 'ਚ ਗਾਂਧੀ ਜੀ ਦੀ ਸਵੱਛਤਾ ਮੁਹਿੰਮ 'ਤੇ ਇਕ ਮਹੱਤਵਪੂਰਨ ਲੇਖ ਲਿਖਿਆ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਗਾਂਧੀ ਜੀ ਨੂੰ ਸਾਫ-ਸਫ਼ਾਈ ਬਚਪਨ ਤੋਂ ਹੀ ਪਸੰਦ ਸੀ, ਕਿਉਂਕਿ ਉਨ੍ਹਾਂ ਨੂੰ ਇਸ਼ਨਾਨ ਕਰ ਕੇ ਪੂਜਾ ਕਰਨੀ ਹੁੰਦੀ ਸੀ। ਜਦੋਂ ਗਾਂਧੀ ਜੀ ਜਹਾਜ਼ 'ਤੇ ਇੰਗਲੈਂਡ ਜਾ ਰਹੇ ਸਨ ਤਾਂ ਉਨ੍ਹਾਂ ਨੇ ਪਹਿਲੀ ਵਾਰ ਸਾਬਣ ਦੀ ਵਰਤੋਂ ਕੀਤੀ ਸੀ। ਮਹਾਤਮਾ ਗਾਂਧੀ ਨੇ ਦੱਖਣੀ ਅਫਰੀਕਾ 'ਚ ਭਾਰਤੀ ਗਿਰਮਿਟੀਆ ਮਜ਼ਦੂਰਾਂ ਦੀ ਬੁਰੀ ਹਾਲਤ ਦੇਖ ਕੇ ਸਾਫ-ਸਫਾਈ ਦੀ ਕਮੀ ਅਤੇ ਗੰਦਗੀ 'ਚ ਉਨ੍ਹਾਂ ਜੀਵਨ ਨੂੰ ਦੇਖ ਸਵੱਛਤਾ ਦਾ ਮੁੱਦਾ ਪਹਿਲੀ ਵਾਰ ਚੁੱਕਿਆ ਸੀ ਅਤੇ ਨਟਾਲ ਇੰਡੀਅਨ ਕਾਂਗਰਸ ਦੇ ਸਕੱਤਰ ਦੇ ਰੂਪ 'ਚ ਨਟਾਲ ਵਿਧਾਨ ਪ੍ਰੀਸ਼ਦ ਅਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਇਸ ਬਾਰੇ ਇਕ ਖੁੱਲ੍ਹਾ ਪੱਤਰ ਵੀ ਲਿਖਿਆ ਸੀ। ਇਸ ਤੋਂ ਬਾਅਦ ਲਾਰਡ ਰਿਪਨ ਨੂੰ ਮਈ 1895 'ਚ ਜਦੋਂ ਦੂਜੀ ਵਾਰ ਆਪਣੀ ਪਟੀਸ਼ਨ ਪੇਸ਼ ਕੀਤੀ ਤਾਂ ਉਸ 'ਚ ਉਨ੍ਹਾਂ ਨੇ ਸਵੱਛਤਾ ਦਾ ਮੁੱਦਾ ਚੁੱਕਿਆ।
ਉਨ੍ਹਾਂ ਨੇ ਦੱਖਣੀ ਅਫਰੀਕਾ 'ਚ ਰਹਿੰਦੇ ਹੋਏ ਸਵੱਛਤਾ 'ਤੇ ਗਰੀਨ ਪਰਚਾ ਵੀ ਜਾਰੀ ਕੀਤਾ ਸੀ। ਸਾਲ 1903 'ਚ ਦਾਦਾਭਾਈ ਨੌਰੋਜੀ ਨੂੰ ਬ੍ਰਿਟਿਸ਼ ਭਾਰਤੀ ਸੰਘ ਵੱਲੋਂ ਸਵੱਛਤਾ ਬਾਰੇ ਇਕ ਪੱਤਰ ਦੀ ਕਾਪੀ ਭੇਜੀ ਗਈ। ਸਾਲ 1905 'ਚ ਜਦੋਂ ਭਾਰਤ 'ਚ ਵੱਡੇ ਪੈਮਾਨੇ 'ਚ ਪਲੇਗ ਫੈਲਿਆ ਤਾਂ ਇੰਡੀਅਨ ਓਪੀਨੀਅਨ 'ਚ ਗਾਂਧੀ ਜੀ ਨੇ ਇਕ ਲੇਖ ਵੀ ਲਿਖਿਆ। ਇਸ ਤਰ੍ਹਾਂ ਗਾਂਧੀ ਜੀ ਦੀ ਸਵੱਛਤਾ ਮੁਹਿੰਮ ਸ਼ੁਰੂ ਹੋਈ ਅਤੇ 1915 'ਚ ਭਾਰਤ ਆਉਣ 'ਤੇ ਉਸ ਨੇ ਜ਼ੋਰ ਫੜਿਆ।
ਸੰਘਣੀ ਧੁੰਦ ਨੇ ਰੋਕੀ ਆਵਾਜਾਈ ਦੀ ਰਫ਼ਤਾਰ, ਦਿੱਲੀ 'ਚ ਕਈ ਫਲਾਈਟਸ 'ਤੇ ਅਸਰ
NEXT STORY