ਸ਼੍ਰੀਨਗਰ (ਭਾਸ਼ਾ)— ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸ਼੍ਰੀਨਗਰ ਅਤੇ ਸ਼ਾਰਜਾਹ ਵਿਚਾਲੇ ਸਿੱਧੀ ਕੌਮਾਂਤਰੀ ਉਡਾਣ ਲਈ ਪਾਕਿਸਤਾਨ ਤੋਂ ਉਸ ਦੇ ਹਵਾਈ ਖੇਤਰ ਦੇ ਇਸਤੇਮਾਲ ਦੀ ਇਜਾਜ਼ਤ ਨਹੀਂ ਲਈ। ਮਹਿਬੂਬਾ ਨੇ ਟਵੀਟ ਕੀਤਾ ਕਿ ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਸ਼੍ਰੀਨਗਰ ਤੋਂ ਕੌਮਾਂਤਰੀ ਉਡਾਣ ਲਈ ਪਾਕਿਸਤਾਨ ਦੇ ਹਵਾਈ ਖੇਤਰ ਦੇ ਇਸਤੇਮਾਲ ਲਈ ਉਸ ਤੋਂ ਇਜਾਜ਼ਤ ਲੈਣ ਦੀ ਵੀ ਖੇਚਲ ਨਹੀਂ ਕੀਤੀ। ਬਿਨਾਂ ਕਿਸੇ ਜ਼ਮੀਨੀ ਕੰਮ ਦੇ ਸਿਰਫ਼ ਫਾਲਤੂ ਪੀ. ਆਰ. ਪ੍ਰੋਗਰਾਮ।
ਇਹ ਵੀ ਪੜ੍ਹੋ: ਸ਼੍ਰੀਨਗਰ-ਸ਼ਾਰਜਾਹ ਉਡਾਣ ਤੋਂ ਪਾਕਿਸਤਾਨ ਤੰਗ, ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ’ਤੇ ਲਗਾਈ ਰੋਕ
ਮੁਫ਼ਤੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਮੀਡੀਆ ਰਿਪੋਰਟ ਨੂੰ ਟੈਗ ਵੀ ਕੀਤਾ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ 23 ਅਕਤੂਬਰ ਸ਼੍ਰੀਨਗਰ ਅਤੇ ਸ਼ਾਰਜਾਹ ਵਿਚਾਲੇ ਸ਼ੁਰੂ ਹੋਈ ਉਡਾਣ ਲਈ ਆਪਣੇ ਹਵਾਈ ਖੇਤਰ ਦੇ ਇਸਤੇਮਾਲ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਨੇ 12 ਸਾਲ ਪਹਿਲਾਂ ਵੀ ਸ਼੍ਰੀਨਗਰ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਪ੍ਰਸਤਾਵਿਤ ਇਕ ਪਹਿਲਾਂ ਉਡਾਣ ਨੂੰ ਆਪਣੇ ਹਵਾਈ ਖੇਤਰ ਤੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਸੀ, ਜਿਸ ਕਾਰਨ ਉਹ ਉਡਾਣ ਸੇਵਾ ਖ਼ਤਮ ਕਰ ਦਿੱਤੀ ਗਈ ਸੀ।
NGT ਨੇ ਯਮੁਨਾ ਪ੍ਰਦੂਸ਼ਣ ਨੂੰ ਲੈ ਕੇ ਕਿਹਾ- ਉੱਤਰੀ ਦਿੱਲੀ ਨਗਰ ਨਿਗਮ ਦੂਜਿਆਂ ’ਤੇ ਜ਼ਿੰਮੇਵਾਰੀ ਨਹੀਂ ਸੁੱਟ ਸਕਦੀ
NEXT STORY