ਜੰਮੂ - ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਦੇ ਸੰਸਥਾਪਕ ਸਵ. ਮੁਫਤੀ ਮੁਹੰਮਦ ਸਈਦ ਦੇ ਦਿਹਾਂਤ ਮਗਰੋਂ ਪਾਰਟੀ ਦੇ ਆਗੂ ਅਤੇ ਵਰਕਰ ਪੀ. ਡੀ. ਪੀ. ਪ੍ਰਧਾਨ ਅਤੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀਆਂ ਨੀਤੀਆਂ ਨੂੰ ਲੈ ਕੇ ਅਕਸਰ ਨਾਰਾਜ਼ਗੀ ਜ਼ਾਹਿਰ ਕਰਦੇ ਰਹੇ ਹਨ। ਇਸੇ ਲੜੀ 'ਚ ਮਹਿਬੂਬਾ ਦੀਆਂ ਜੰੰਮੂ ਅਤੇ ਡੋਗਰਾ ਵਿਰੋਧੀ ਨੀਤੀਆਂ ਤੋਂ ਨਾਰਾਜ਼ ਹੋ ਕੇ ਮਹਾਰਾਜਾ ਹਰੀ ਸਿੰਘ ਦੇ ਪੋਤਰੇ ਅਤੇ ਐੱਮ. ਐੱਲ. ਸੀ. ਵਿਕਰਮਾਦਿਤਿਆ ਸਿੰਘ ਨੇ ਨਾ ਸਿਰਫ ਪੀ. ਡੀ. ਪੀ. ਦੀ ਮੁੱਢਲੀ ਮੈਂਬਰੀ, ਸਗੋਂ ਸੂਬੇ ਦੀ ਵਿਧਾਨ ਸਭਾ ਦੀ ਮੈਂਬਰੀ ਤੋਂ ਵੀ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।
ਜੰਮੂ ਵਾਸੀਆਂ ਦੀ ਜ਼ੋਰਦਾਰ ਮੰਗ ਦੇ ਬਾਵਜੂਦ ਸੂਬਾ ਸਰਕਾਰ ਵਲੋਂ ਮਹਾਰਾਜਾ ਹਰੀ ਸਿੰਘ ਦੇ ਜਨਮ ਦਿਨ 'ਤੇ ਛੁੱਟੀ ਨਾ ਕੀਤੇ ਜਾਣਾ ਵਿਕਰਮਾਦਿਤਿਆ ਦੇ ਅਸਤੀਫੇ ਦਾ ਵੱਡਾ ਕਾਰਨ ਬਣਿਆ। ਉਸ ਨੇ ਸਾਲ 2014 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਮੁਫਤੀ ਮੁਹੰਮਦ ਸਈਦ ਦੀਆਂ ਨੀਤੀਆਂ 'ਚ ਆਸਥਾ ਪ੍ਰਗਟ ਕਰਦੇ ਹੋਏ ਪੀ. ਡੀ. ਪੀ. ਨਾਲ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਅਸਤੀਫੇ ਦੀਆਂ ਕਾਪੀਆਂ ਜਨਤਕ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ 'ਚ ਵਿਕਰਮਾਦਿਤਿਆ ਸਿੰਘ ਨੇ ਕਿਹਾ ਕਿ ਮੁਫਤੀ ਮੁਹੰਮਦ ਸਈਦ ਦੇ ਦਿਹਾਂਤ ਮਗਰੋਂ ਪੀ. ਡੀ. ਪੀ. ਲੀਡਰਸ਼ਿਪ 'ਚ ਜਿਸ ਤਰ੍ਹਾਂ ਲੋਕਾਂ ਦੀਆਂ ਮੰਗਾਂ ਅਤੇ ਆਸਾਂ ਦੀ ਅਣਦੇਖੀ ਕਰਕੇ ਜੰਮੂ-ਡਵੀਜ਼ਨ ਦੇ ਹਿੱਤਾਂ ਦੇ ਖਿਲਾਫ ਰਵੱਈਆ ਅਪਣਾਇਆ ਹੈ, ਉਸ ਦੇ ਮੱਦੇਨਜ਼ਰ ਉਨ੍ਹਾਂ ਦਾ ਪੀ. ਡੀ. ਪੀ. 'ਚ ਰਹਿ ਕੇ ਕੰਮ ਕਰਨਾ ਮੁਸ਼ਕਿਲ ਹੋ ਰਿਹਾ ਗਿਆ ਸੀ।
ਰਾਹੁਲ ਗਾਂਧੀ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਹੁਣ ਕਾਰਗਰ ਨਹੀਂ : ਥਰੂਰ
NEXT STORY