ਪੁੰਛ (ਧਨੁਜ)– ਸ਼ੁੱਕਰਵਾਰ ਨੂੰ ਸੁਰੱਖਿਆ ਦਸਤਿਆਂ ਨੇ ਜ਼ਿਲ੍ਹੇ ਦੀ ਸੂਰਨਕੋਟ ਤਹਿਸੀਲ ’ਚ ਇਕ ਅੱਤਵਾਦੀ ਟਿਕਾਣਾ ਤਹਿਸ-ਨਹਸ ਕਰ ਕੇ ਵੱਡੀ ਮਾਤਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਵਿਸ਼ੇਸ਼ ਦਸਤੇ ਨੇ ਸਾਂਗਲਾ ਖੋਨੀ ਇਲਾਕੇ ’ਚ ਇਕ ਗੁਪਤ ਜਾਣਕਾਰੀ ਦੇ ਆਧਾਰ ’ਤੇ ਤਲਾਸ਼ੀ ਮੁਹਿੰਮ ਚਲਾਈ ਅਤੇ ਜਾਂਚ ਦੌਰਾਨ ਇਲਾਕੇ ’ਚ ਸੁਰੱਖਿਆ ਦਸਤਿਆਂ ਨੂੰ ਇਕ ਅੱਤਵਾਦੀ ਟਿਕਾਣਾ ਮਿਲਿਆ।
ਇਹ ਖ਼ਬਰ ਵੀ ਪੜ੍ਹੋ - '29 ਫ਼ਰਵਰੀ ਤੋਂ ਬਾਅਦ ਵੀ ਹਮੇਸ਼ਾ ਦੀ ਤਰ੍ਹਾਂ ਕੰਮ ਕਰਦਾ ਰਹੇਗਾ Paytm App', CEO ਵਿਜੇ ਸ਼ੇਖਰ ਸ਼ਰਮਾ ਦਾ ਬਿਆਨ
ਸੁਰੱਖਿਆ ਦਸਤਿਆਂ ਨੇ ਤਲਾਸ਼ੀ ਲਈ ਤਾਂ ਉਥੇ ਵੱਡੀ ਗਿਣਤੀ ’ਚ ਲੁਕਾਏ ਹੋਏ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਹੋਇਆ, ਜਿਸ ’ਚ ਇਕ 1.51 ਮੋਰਟਾਰ, 3 ਮੋਰਟਾਰ ਸ਼ੈੱਲ, ਇਕ ਪਿਸਤੌਲ ਤੇ 5 ਪਿਸਤੌਲ ਦੇ ਕਾਰਤੂਸ ਮਿਲੇ, ਜਿਨ੍ਹਾਂ ਨੂੰ ਸੁਰੱਖਿਆ ਦਸਤਿਆਂ ਨੇ ਤੁਰੰਤ ਜ਼ਬਤ ਕਰ ਲਿਆ। ਪੁਲਸ ਨੇ ਇਸ ਸਬੰਧ ’ਚ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਦਸਤਿਆਂ ਵਲੋਂ ਜ਼ਿਲੇ ’ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਰਾਸ਼ਟਰ ਦੇ ਠਾਣੇ 'ਚ ਪੁਲਸ ਸਟੇਸ਼ਨ 'ਚ ਹੋਈ ਗੋਲੀਬਾਰੀ, ਸ਼ਿਵ ਸੈਨਾ ਆਗੂ ਜ਼ਖ਼ਮੀ
NEXT STORY