ਨਵੀਂ ਦਿੱਲੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਥੇ ਵੀਰਵਾਰ ਨੂੰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗਲੋਬਲ ਨਿਵੇਸ਼ਕਾਂ ਨੂੰ ਸੱਦਾ ਦੇਣ ਦੀ ਕੋਸ਼ਿਸ਼ ਦੇ ਅਧੀਨ ਸੂਬੇ ਦੇ ਪ੍ਰਾਜੈਕਟਾਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਚੰਗਾ ਹੋਵੇਗਾ ਜੇਕਰ ਪੱਛਮੀ ਬੰਗਾਲ 'ਚ ਇਲੈਕਟ੍ਰਿਕ ਵਾਹਨ ਉਤਪਾਦਨ ਉਦਯੋਗ ਸਥਾਪਤ ਹੋ ਜਾਣ। ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਸੂਬੇ ਦੀ ਸਰਹੱਦ ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਪੂਰਬ-ਉੱਤਰ ਸੂਬਿਆਂ ਨਾਲ ਲੱਗਦੀ ਹੈ, ਇਸ ਲਈ ਇੱਥੇ ਚੰਗੀਆਂ ਸੜਕਾਂ ਦੀ ਜ਼ਰੂਰਤ ਹੈ। ਸੂਤਰਾਂ ਨੇ ਦੱਸਿਆ ਕਿ ਬੈਨਰਜੀ ਨੇ ਇਸ ਮੁਲਾਕਾਤ ਦੌਰਾਨ, ਤਾਜਪੁਰ 'ਚ ਡੂੰਘੇ ਸਮੁੰਦਰ ਦੇ ਬੰਦਰਗਾਹ ਸਮੇਤ ਪੈਂਡਿੰਗ ਸੜਕ ਅਤੇ ਆਵਾਜਾਈ ਪ੍ਰਾਜੈਕਟਾਂ 'ਤੇ ਗੱਲਬਾਤ ਕੀਤੀ। ਬੈਨਰਜੀ, ਕੇਂਦਰ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵਿਰੁੱਧ ਵਿਰੋਧੀ ਧਿਰ ਨੂੰ ਇਕਜੁਟ ਕਰਨ ਦੇ ਇਰਾਦੇ ਨਲ ਗੱਲਬਾਤ ਲਈ ਅੱਜ-ਕੱਲ ਦਿੱਲੀ 'ਚ ਹੈ। ਕੋਲਕਾਤਾ ਤੋਂ ਲਗਭਗ 200 ਕਿਲੋਮੀਟਰ ਦੂਰ ਸਥਿਤ ਬੰਦਰਗਾਹ 'ਚ 15000 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਉਮੀਦ ਹੈ ਅਤੇ ਇਸ ਦੇ ਪੂਰਾ ਹੋਣ 'ਤੇ ਪੱਛਮੀ ਬੰਗਾਲ 'ਚ ਰੁਜ਼ਗਾਰ ਦੇ 25 ਹਜ਼ਾਰ ਨਵੇਂ ਮੌਕੇ ਪੈਦਾ ਹੋ ਸਕਦੇ ਹਨ।
ਇਹ ਵੀ ਪੜ੍ਹੋ : ਕੁੱਲੂ ਹੜ੍ਹ : ਜਾਨ ਬਚਾਉਣ ਲਈ ਮਾਸੂਮ ਪੁੱਤ ਨੂੰ ਪਿੱਠ 'ਤੇ ਚੁੱਕ ਦੌੜੀ ਮਾਂ, ਦਾਦੇ ਸਾਹਮਣੇ ਪਾਣੀ 'ਚ ਰੁੜ੍ਹੇ ਪੋਤਾ-ਨੂੰਹ
ਮੁੱਖ ਮੰਤਰੀ ਨੇ ਕਿਹਾ,''ਨਿਤਿਨ ਗਡਕਰੀ ਨੇ ਮੈਨੂੰ ਆਪਣੇ ਮੁੱਖ ਸਕੱਤਰ ਨੂੰ ਭੇਜਣ ਲਈ ਕਿਹਾ ਹੈ। ਉਨ੍ਹਾਂ ਦੇ ਡਾਇਰੈਕਟਰ ਜਨਰਲ, ਲੋਕ ਨਿਰਮਾਣ ਮੰਤਰੀ, ਸਕੱਤਰ, ਆਵਾਜਾਈ ਸਕੱਤਰ ਅਤੇ ਉਹ ਵੀ ਉੱਥੇ ਹੋਣਗੇ। ਮੇਰੇ ਮੁੱਖ ਸਕੱਤਰ ਸ਼ੁੱਕਰਵਾਰ ਨੂੰ ਬੈਠਕ ਲਈ ਅੱਜ ਦਿੱਲੀ ਆ ਰਹੇ ਹਨ। ਗਡਕਰੀ ਜੀ ਦੀ ਸਹੂਲਤ ਲਈ ਮੈਂ ਆਪਣੇ ਮੁੱਖ ਸਕੱਤਰ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਭੇਜ ਦੇਵਾਂਗੀ।'' ਬੈਠਕ ਤੋਂ ਬਾਅਦ ਮਮਤਾ ਨੇ ਕਿਹਾ,''ਮੈਂ ਗਡਕਰੀ ਜੀ ਨੂੰ ਅਪੀਲ ਕੀਤੀ ਹੈ ਕਿ ਚੰਗਾ ਹੋਵੇਗਾ ਜੇਕਰ ਇਲੈਕਟ੍ਰਿਕ ਵਾਹਨ ਬਣਾਉਣ ਲਈ ਸਾਡੇ ਸੂਬੇ 'ਚ ਉਤਪਾਦਨ ਉਦਯੋਗ ਸਥਾਪਤ ਹੋਣ। ਬੰਗਾਲ ਦੀ ਸਰਹੱਦ ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਪੂਰਬ-ਉੱਤਰ ਸੂਬਿਆਂ ਨਾਲ ਲੱਗਦੀ ਹੈ, ਇਸ ਲਈ ਸਾਨੂੰ ਚੰਗੀਆਂ ਸੜਕਾਂ ਚਾਹੀਦੀਆਂ ਹਨ।'' ਸੂਤਰਾਂ ਨੇ ਦੱਸਿਆ ਕਿ ਬੈਨਰਜੀ ਪੈਟਰੋਲੀਅਮ, ਹਵਾਬਾਜ਼ੀ, ਰੇਲਵੇ ਅਤੇ ਵਣਜ ਵਰਗੇ ਅਹਿਮ ਵਿਭਾਗਾਂ ਦੇ ਮੰਤਰੀਆਂ ਨਾਲ ਵੀ ਜਲਦ ਹੀ ਮੁਲਾਕਾਤ ਕਰੇਗੀ।
ਇਹ ਵੀ ਪੜ੍ਹੋ : ਹਿਮਾਚਲ ਹਾਦਸਾ : ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ
ਪਾਬੰਦੀ ਦੇ ਬਾਵਜੂਦ ਚੋਰੀ-ਚੋਰੀ ਕਿੰਨਰ ਕੈਲਾਸ਼ ਯਾਤਰਾ ਲਈ ਗਏ 11 ਲੋਕ ਗ੍ਰਿਫ਼ਤਾਰ
NEXT STORY