ਨੈਸ਼ਨਲ ਡੈਸਕ : ਯੂਪੀ ਦੇ ਚਿਤਰਕੂਟ ਵਿਚ ਪਰਿਵਾਰਕ ਝਗੜੇ ਤੋਂ ਬਾਅਦ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਘਟਨਾ ਦੇ ਬਾਰੇ 'ਚ ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਚਿਤਰਕੂਟ ਜ਼ਿਲ੍ਹੇ 'ਚ ਪਰਿਵਾਰਕ ਝਗੜੇ ਕਾਰਨ 30 ਸਾਲਾ ਔਰਤ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ।
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਐਡੀਸ਼ਨਲ ਐੱਸਪੀ ਚੱਕਰਪਾਣੀ ਤ੍ਰਿਪਾਠੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਦੀ ਹੈ ਜਦੋਂ ਕੁਸ਼ਬਾਲਾ 'ਤੇ ਉਸ ਦੇ ਪਤੀ ਪ੍ਰਦੋਸ਼ ਪਟੇਲ ਨੇ ਚਾਕੂ ਨਾਲ ਹਮਲਾ ਕੀਤਾ। ਤ੍ਰਿਪਾਠੀ ਨੇ ਦੱਸਿਆ ਕਿ ਉਸ ਦੀ ਚੀਕ ਸੁਣ ਕੇ ਗੁਆਂਢੀ ਮੌਕੇ 'ਤੇ ਪਹੁੰਚੇ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਔਰਤ ਆਪਣੇ ਕਮਰੇ ਵਿੱਚ ਮ੍ਰਿਤਕ ਪਈ ਸੀ। ਇਸ ਤੋਂ ਬਾਅਦ ਪੁਲਸ ਨੇ ਕਤਲ ਦੇ ਦੋਸ਼ 'ਚ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਏਐੱਸਪੀ ਤ੍ਰਿਪਾਠੀ ਨੇ ਦੱਸਿਆ ਕਿ ਕਤਲ ਦੀ ਇਹ ਘਟਨਾ ਪਰਿਵਾਰਕ ਝਗੜੇ ਕਾਰਨ ਵਾਪਰੀ ਹੈ। ਕਤਲ ਦੇ ਸਮੇਂ ਮ੍ਰਿਤਕ ਦਾ 10 ਸਾਲਾ ਬੇਟਾ ਵੀ ਮੌਕੇ 'ਤੇ ਮੌਜੂਦ ਸੀ। ਮੁਲਜ਼ਮ ਮੋਬਾਈਲ ਫੋਨ ਰਿਪੇਅਰ ਕਰਨ ਦਾ ਕੰਮ ਕਰਦਾ ਸੀ ਅਤੇ ਪਿੰਡ ਵਿੱਚ ਇੱਕ ਲੋਕ ਸੇਵਾ ਕੇਂਦਰ ਚਲਾਉਂਦਾ ਸੀ।
ਲਖਨਊ 'ਚ ਵੀ ਘਰੇਲੂ ਝਗੜੇ 'ਚ ਕਤਲ
ਦੱਸ ਦਈਏ ਕਿ ਦੋ ਦਿਨ ਪਹਿਲਾਂ ਲਖਨਊ ਵਿੱਚ ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਇੱਕ ਕਾਂਸਟੇਬਲ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਜ਼ਖ਼ਮੀ ਕਾਂਸਟੇਬਲ ਨੂੰ ਗੰਭੀਰ ਹਾਲਤ ਵਿੱਚ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਸੀ। ਜਿੱਥੇ ਅਗਲੀ ਸਵੇਰ ਉਸਦੀ ਵੀ ਮੌਤ ਹੋ ਗਈ।
ਇਹ ਘਟਨਾ ਕ੍ਰਿਸ਼ਨਾਨਗਰ ਥਾਣਾ ਖੇਤਰ ਦੇ ਆਜ਼ਾਦਨਗਰ ਦੀ ਸੀ। ਮ੍ਰਿਤਕ ਕਾਂਸਟੇਬਲ ਸਰਵੇਸ਼ ਰਾਵਤ 2011 ਬੈਚ ਦਾ ਕਾਂਸਟੇਬਲ ਸੀ। ਕਾਂਸਟੇਬਲ ਸਰਵੇਸ਼ ਰਾਵਤ ਅਤੇ ਪਤਨੀ ਚੰਦਰਿਕਾ ਰਾਵਤ ਵਿਚਕਾਰ ਘਰੇਲੂ ਝਗੜਾ ਚੱਲ ਰਿਹਾ ਸੀ। ਇਸੇ ਕਾਰਨ ਕ੍ਰਿਸ਼ਨਾ ਨਗਰ 'ਚ ਪਤਨੀ ਨਾਲ ਘਰੇਲੂ ਝਗੜੇ ਤੋਂ ਬਾਅਦ ਉਸ ਨੇ ਪਹਿਲਾਂ ਆਪਣੀ ਪਤਨੀ ਚੰਦਰਿਕਾ ਰਾਵਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਬਾਂਕੇ ਬਿਹਾਰੀ ਮੰਦਰ ਦੇ ਦਰਸ਼ਨਾਂ ਲਈ ਲੱਗੀ ਸ਼ਰਧਾਲੂਆਂ ਦੀ ਭੀੜ, ਦਮ ਘੁੱਟਣ ਕਾਰਨ 75 ਸਾਲਾ ਬਜ਼ੁਰਗ ਦੀ ਮੌਤ
NEXT STORY