ਮੁੰਬਈ- ਮੁੰਬਈ 'ਚ ਇਕ ਲੋਕਲ ਟਰੇਨ 'ਚ ਪੁਰਸ਼ ਯਾਤਰੀਆਂ ਨਾਲ ਭਰੇ ਡੱਬੇ ਵਿਚ ਕਾਲੀ ਸਕਰਟ ਪਹਿਨ ਕੇ ਰੈਂਪ ਵਾਕ ਕਰਨ ਵਾਲੇ ਨੌਜਵਾਨ ਦੀ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਹੋ ਗਿਆ ਹੈ। ਉਕਤ ਵੀਡੀਓ ਨੂੰ 73 ਹਜ਼ਾਰ ਤੋਂ ਵੱਧ 'ਲਾਈਕ' ਅਤੇ 1800 ਤੋਂ ਵੱਧ 'ਕਮੈਂਟ' ਮਿਲ ਚੁੱਕੇ ਹਨ। ਵੀਡੀਓ 'ਚ ਸ਼ਿਵਮ ਭਾਰਦਵਾਜ (24) ਨਾਂ ਦਾ ਨੌਜਵਾਨ ਕਾਲੀ ਸਰਕਟ ਪਹਿਨ ਕੇ ਡੱਬੇ 'ਚ ਰੈਂਪ ਵਾਕ ਕਰਦਾ ਨਜ਼ਰ ਆ ਰਿਹਾ ਹੈ। ਉਸ ਨੂੰ ਵੇਖ ਕੇ ਕੁਝ ਯਾਤਰੀ ਹੈਰਾਨ ਰਹਿ ਗਏ ਤਾਂ ਕੁਝ ਮੰਤਰ ਮੁਗਧ ਨਜ਼ਰ ਆ ਰਹੇ ਹਨ।
ਸ਼ਿਵਮ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ 'ਦਿ ਗਾਯ ਇਨ ਅ ਸਰਕਟ' ਨਾਂ ਤੋਂ ਬਣਾਈ ਹੈ। ਸ਼ਿਵਮ ਨੇ ਕਿਹਾ ਕਿ ਜਦੋਂ ਮੈਂ ਆਪਣੀ ਰੀਲ ਨੂੰ ਐਡਿਟ ਕਰ ਰਿਹਾ ਸੀ ਤਾਂ ਮੈਂ ਲੋਕਲ ਟਰੇਨ ਵਿਚ ਮੇਰੀ ਰੈਂਪ ਵਾਕ 'ਤੇ ਲੋਕਾਂ ਦੀ ਪ੍ਰਤੀਕਿਰਿਆ ਵੇਖ ਕੇ ਦੰਗ ਰਿਹਾ ਗਿਆ। ਕੁਝ ਲੋਕਾਂ ਦਾ ਮੂੰਹ ਖੁੱਲ੍ਹਿਆ ਦਾ ਖੁੱਲ੍ਹਿਆ ਸੀ ਪਰ ਇਕ ਵਿਅਕਤੀ ਅਜਿਹਾ ਵੀ ਸੀ, ਜੋ ਮੇਰੇ ਕੋਲ ਆਇਆ ਅਤੇ ਪੁੱਛਿਆ ਕਿ ਮੈਂ ਕੋਈ ਕਲਾਕਾਰ ਹਾਂ। ਇਸ ਗੱਲ ਨੇ ਮੈਨੂੰ ਖੁਸ਼ ਕਰ ਦਿੱਤਾ। ਸਮਾਜ ਵਿਚ ਅਜਿਹੇ ਲੋਕ ਵੀ ਹਨ, ਜੋ ਸਾਨੂੰ ਸਮਝਦੇ ਹਨ।
ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲਾ ਸ਼ਿਵਮ LGBTQ ਭਾਈਚਾਰੇ ਦਾ ਹਿੱਸਾ ਹੈ। ਉਹ ਖ਼ੁਦ ਨੂੰ ਖੁੱਲ੍ਹੇ ਤੌਰ 'ਤੇ ਇਕ ਸਮਲਿੰਗੀ ਦੱਸਦਾ ਹੈ। ਉਸ ਦਾ ਮੰਨਣਾ ਹੈ ਕਿ ਮੇਕਅਪ ਅਤੇ ਸਰਕਟ ਵਰਗੇ ਲਿਬਾਸ ਕਿਸੇ ਲਿੰਗ ਤੱਕ ਸੀਮਤ ਨਹੀਂ ਰਹਿਣੇ ਚਾਹੀਦੇ। ਸ਼ਿਵਮ ਦਾ ਮੰਨਣਾ ਹੈ ਕਿ ਜਦ ਔਰਤਾਂ ਪੈਂਟ ਸੂਟ ਪਹਿਨ ਸਕਦੀਆਂ ਹਨ ਤਾਂ ਪੁਰਸ਼ ਵੀ ਸਕਰਟ ਪਹਿਨ ਸਕਦੇ ਹਨ ਅਤੇ ਇਸ ਨਾਲ ਉਨ੍ਹਾਂ ਦੀ ਮਰਦਾਨਗੀ 'ਤੇ ਕੋਈ ਅਸਰ ਨਹੀਂ ਪਵੇਗਾ। ਸ਼ਿਵਮ ਬਚਪਨ ਤੋਂ ਹੀ ਫੈਸ਼ਨ ਦੀ ਦੁਨੀਆ ਵਿਚ ਕਰੀਅਰ ਬਣਾਉਣਾ ਚਾਹੁੰਦਾ ਸੀ ਪਰ ਉਸ ਦੇ ਮਾਤਾ-ਪਿਤਾ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ਉਸ ਨੂੰ ਚਾਰਟਰਡ ਅਕਾਊਂਟੇਂਟ ਬਣਾਉਣਾ ਚਾਹੁੰਦੇ ਸਨ। ਫੈਸ਼ਨ 'ਤੇ ਆਧਾਰਿਤ ਵੈੱਬ ਸਮੱਗਰੀ ਬਣਾਉਣ ਕਾਰਨ ਸ਼ਿਵਮ ਨੂੰ 19 ਸਾਲ ਦੀ ਉਮਰ ਵਿਚ ਘਰ ਛੱਡਣਾ ਪਿਆ ਸੀ।
ਬਿਨਾਂ ਲਾੜੇ ਦੇ ਗਈ ਬਰਾਤ ਬਿਨਾਂ ਲਾੜੀ ਪਰਤੀ, ਜਾਣੋ ਆਨਲਾਈਨ ਸਕਰੀਨ 'ਤੇ ਹੋਏ ਇਸ ਅਨੋਖੇ ਵਿਆਹ ਬਾਰੇ
NEXT STORY