ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਤੇਜ਼ੀ ਨਾਲ ਵਧ ਰਹੇ ਸਟਾਰਟਅਪ ਉਦਯੋਗਾਂ ਅਤੇ ਉਨ੍ਹਾਂ ਦੇ ਵਧਣ-ਫੁੱਲਣ ਨੂੰ ਹੋਰ ਵਧੀਆ ਬਣਾਉਣ ਦਾ ਸ਼ਨੀਵਾਰ ਭਰੋਸਾ ਦਿੰਦੇ ਹੋਏ ਕਿਹਾ ਕਿ ਸਟਾਰਟਅਪ ਇਕਾਈਆਂ ਦੇਸ਼ ਦੇ ਦੂਰ-ਦਰਾਜ਼ ਦੇ ਖੇਤਰਾਂ ਅਤੇ ਔਰਤਾਂ ਦੀ ਆਬਾਦੀ ਲਈ ਵਿਕਾਸ ਦੇ ਮੌਕਿਆਂ ਦੀ ਕਮੀ ਦੂਰ ਕਰਨ ਵਿਚ ਵੱਡੀ ਭੂਮਿਕਾ ਨਿਭਾਅ ਸਕਦੀਆਂ ਹਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ 16 ਜਨਵਰੀ ਨੂੰ ਹਰ ਸਾਲ ‘ਰਾਸ਼ਟਰੀ ਸਟਾਰਟਅਪ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿਚ 2015 ਵਿਚ ਮੁਸ਼ਕਲ ਨਾਲ 500 ਸਟਾਰਟਅਪ ਸਨ, ਜਿਹੜੇ ਅੱਜ ਵਧ ਕੇ 60,000 ਹੋ ਗਏ ਹਨ। ਸਾਡਾ ਸਟਾਰਟਅਪ ਈਕੋ ਸਿਸਟਮ ਦੁਨੀਆ ਵਿਚ ਅਗਾਂਹਵਧੂ ਮੁਕਾਮ ’ਤੇ ਪਹੁੰਚ ਗਿਆ ਹੈ।
‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਦੇ ਇਕ ਹਿੱਸੇ ਵਜੋਂ ਵਪਾਰਕ ਅਤੇ ਉਦਯੋਗ ਮੰਤਰਾਲਾ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ ਵੱਲੋਂ 10 ਤੋਂ 16 ਜਨਵਰੀ ਤੱਕ ਇਕ ਹਫਤਾ ਚੱਲਣ ਵਾਲੇ ਪ੍ਰੋਗਰਾਮ ‘ਸੈਲੀਬ੍ਰੇਟਿੰਗ ਇਨੋਵੇਸ਼ਨ ਈਕੋ ਸਿਸਟਮ’ ਦਾ ਆਯੋਜਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2016 ਵਿਚ ਸਟਾਰਟਅਪ ਇੰਡੀਆ ਦੀ ਵੱਡੀ ਪਹਿਲ ਪਿੱਛੋਂ ਸਰਕਾਰ ਨੇ ਸਟਾਰਟਅਪ ਉਦਯੋਗਾਂ ਦੀ ਪ੍ਰਗਤੀ ਅਤੇ ਤਰੱਕੀ ਨੂੰ ਹੱਲਾਸ਼ੇਰੀ ਦੇਣ ਲਈ ਇਕ ਸਮਰੱਥ ਵਾਤਾਵਰਣ ਤਿਆਰ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਹੈ। ਇਸ ਨਾਲ ਦੇਸ਼ ਵਿਚ ਇਸ ਖੇਤਰ ਵਿਚ ਚੋਖੀ ਪ੍ਰਗਤੀ ਹੋਈ ਹੈ। ਭਾਰਤ ਅੱਜ ਦੁਨੀਆ ਵਿਚ ਸਟਾਰਟਅਪ ਇਕਾਈਆਂ ਦੀ ਤੀਜੀ ਸਭ ਤੋਂ ਵੱਡੀ ਹੱਬ ਹੈ।
ਪੋਂਗਲ ਤਿਓਹਾਰ ਦੌਰਾਨ ਤਾਮਿਲਨਾਡੂ ’ਚ ਵਿਕੀ 520.13 ਕਰੋੜ ਦੀ ਸ਼ਰਾਬ
NEXT STORY