ਨਵੀਂ ਦਿੱਲੀ— ਕਾਂਗਰਸ ਨੇਤਾ ਮਣੀਸ਼ੰਕਰ ਅੱਯਰ ਦੀ ਇਕ ਵਾਰ ਫਿਰ ਜ਼ੁਬਾਨ ਫਿਸਲ ਗਈ। ਪੀ.ਐੱਮ. ਮੋਦੀ 'ਤੇ ਇਤਰਾਜ਼ਯੋਗ ਟਿੱਪਣੀ ਕਰ ਕੇ ਉਨ੍ਹਾਂ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਦਰਅਸਲ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਯਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਨੀਚ ਕਿਸਮ ਦਾ ਆਦਮੀ ਹੈ। ਉਨ੍ਹਾਂ ਨੂੰ ਇਸ ਕਿਸਮ ਦੀ ਗੰਦੀ ਰਾਜਨੀਤੀ ਕਰਨ ਦੀ ਕੀ ਲੋੜ ਹੈ।
ਦਰਅਸਲ ਮਣੀਸ਼ੰਕਰ ਅੱਯਰ ਦਾ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ 'ਤੇ ਆਇਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਰਾਸ਼ਟਰ ਦੇ ਨਿਰਮਾਣ 'ਚ ਬਾਬਾ ਸਾਹਿਬ ਅੰਬੇਡਕਰ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਕਾਂਗਰਸ ਨੇ ਉਨ੍ਹਾਂ ਦੀ ਭੂਮਿਕਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫ਼ਲ ਰਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਯਰ ਨੇ ਮੁਗਲਾਂ ਦਾ ਉਦਾਹਰਣ ਦੇ ਕੇ ਰਾਹੁਲ ਗਾਂਧੀ ਦੇ ਪੱਖ 'ਚ ਇਕ ਬਿਆਨ ਦਿੱਤਾ ਸੀ, ਜਿਸ ਦਾ ਕਾਫੀ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਨੇ ਰਾਹੁਲ ਦੀ ਤਾਜਪੋਸ਼ੀ ਨੂੰ ਲੈ ਕੇ ਕਿਹਾ ਸੀ ਕਿ ਕੀ ਮੁਗਲ ਕਾਲ 'ਚ ਚੋਣਾਂ ਹੁੰਦੀਆਂ ਸਨ। ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਆਏ ਤਾਂ ਕੀ ਚੋਣ ਹੋਈਆਂ ਸਨ। ਇਹ ਸਾਰਿਆਂ ਨੂੰ ਪਤਾ ਸੀ ਕਿ ਸ਼ਾਹਜਹਾਂ ਤੋਂ ਬਾਅਦ ਔਰੰਗਜੇਬ ਨੂੰ ਹੀ ਗੱਦੀ ਮਿਲੇਗੀ।
ਈ. ਡੀ. ਤੇ ਮੋਈਨ ਕੁਰੈਸ਼ੀ ਦਰਮਿਆਨ ਬਿੱਲੀ-ਚੂਹੇ ਦੀ ਖੇਡ
NEXT STORY