ਨੈਸ਼ਨਲ ਡੈਸਕ—ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਕੀਤੀਆਂ ਗਈਆਂ ਵੱਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੀਟ ਦੇ ਬਰਾਮਦਕਾਰ ਮੋਈਨ ਕੁਰੈਸ਼ੀ ਬਿਲਕੁਲ ਖਾਮੋਸ਼ ਹਨ। ਉਹ ਅਜੇ ਤਕ ਟੁੱਟੇ ਨਹੀਂ ਹਨ। ਉਨ੍ਹਾਂ ਦੀ ਪਤਨੀ ਤੇ ਪੁੱਤਰੀ ਨੂੰ ਹਿਰਾਸਤ ਵਿਚ ਲਏ ਜਾਣ ਦੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ਵਿਰੁੱਧ ਦਸਤਾਵੇਜ਼ੀ ਸਬੂਤ ਸਾਹਮਣੇ ਆ ਗਏ ਹਨ, ਜੇ ਮੋਈਨ ਨੇ ਕੁਝ ਨਾ ਦੱਸਿਆ ਤਾਂ ਈ. ਡੀ. ਕੋਲ ਸਬੂਤ ਹਨ ਅਤੇ ਉਹ ਜਲਦੀ ਹੀ ਉਨ੍ਹਾਂ ਵਿਰੁੱਧ ਦੋਸ਼ ਪੱਤਰ ਦਾਖਲ ਕਰੇਗਾ। ਮੋਈਨ ਕੁਰੈਸ਼ੀ ਮਹਿਸੂਸ ਕਰਦਾ ਹੈ ਕਿ ਕੁਝ ਵੀ ਉਨ੍ਹਾਂ ਵਿਰੁੱਧ ਸਾਬਤ ਨਹੀਂ ਹੋ ਸਕਦਾ। ਦੂਜੇ ਪਾਸੇ ਮੋਦੀ ਸਰਕਾਰ ਸੰਸਦ ਦੇ ਸਰਦ ਰੁੱਤ ਸਮਾਗਮ ਪਿੱਛੋਂ ਅਹਿਮਦ ਪਟੇਲ ਤੇ ਉਨ੍ਹਾਂ ਦੇ ਪਰ ਕੁਤਰ ਸਕਦੀ ਹੈ। ਹੁਣੇ ਜਿਹੇ ਈ. ਡੀ. ਵਲੋਂ ਪਟੇਲ ਦੇ ਦੋਸਤਾਂ ਅਤੇ ਨੇੜਲੇ ਸਹਿਯੋਗੀਆਂ ਦੇ 7 ਟਿਕਾਣਿਆਂ 'ਤੇ ਛਾਪੇ ਮਾਰੇ ਗਏ ਸਨ। ਗੁਜਰਾਤ ਦੀਆਂ ਚੋਣਾਂ ਕਾਰਨ ਪਟੇਲ ਨੂੰ ਛੱਡ ਦਿੱਤਾ ਗਿਆ ਸੀ। ਸੀ. ਬੀ. ਆਈ. ਦੇ ਸਾਬਕਾ ਨਿਰਦੇਸ਼ਕ ਏ. ਪੀ. ਸਿੰਘ ਆਪਣੇ ਆਉਣ ਵਾਲੇ ਮਾੜੇ ਦਿਨਾਂ ਨੂੰ ਗਿਣ ਰਹੇ ਹਨ।
ਗੁਜਰਾਤ: ਜਸ਼ੋਦਾਬੇਨ ਨੂੰ ਕਾਂਗਰਸ ਨੇ ਦਿੱਤਾ ਸੀ ਚੋਣਾਂ ਲੜਨ ਦਾ ਆਫਰ
NEXT STORY